ਲੁਧਿਆਣਾ (ਰਾਜ) : ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਪੰਜਾਬ ਦੇ ਕਈ ਕਾਰੋਬਾਰੀਆਂ ਤੋਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਾਂ ’ਤੇ ਫਿਰੌਤੀ ਦੀਆਂ ਕਾਲਾਂ ਆਉਣ ਲੱਗੀਆਂ ਸਨ, ਜਿਸ ਵਿਚ ਪੁਲਸ ਨੇ ਕਈ ਲੋਕਾਂ ਨੂੰ ਕਾਬੂ ਵੀ ਕੀਤਾ ਸੀ, ਜਿਸ ਤੋਂ ਬਾਅਦ ਹੁਣ ਇਹ ਕਾਲਾਂ ਘੱਟ ਹੋ ਗਈਆਂ ਸਨ ਪਰ ਹੁਣ ਫਿਰ ਲੁਧਿਆਣਾ ਦੇ ਇਕ ਵੱਡੇ ਜਿਊਲਰਜ਼ ਨੂੰ ਵਿਦੇਸ਼ੀ ਨੰਬਰ ਤੋਂ ਆਈ ਵ੍ਹਟਸਐਪ ਕਾਲ ਜ਼ਰੀਏ 15 ਲੱਖ ਦੀ ਫਿਰੌਤੀ ਮੰਗੀ ਗਈ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ ’ਚ ਜਾਨੋਂ ਮਾਰਨ ਦੀ ਧਮਕੀ ਤੱਕ ਦਿੱਤੀ ਗਈ ਹੈ। ਕਾਲਰ ਨੇ ਖੁਦ ਨੂੰ ਗੈਂਗਸਟਰ ਲੰਡਾ ਦੱਸਿਆ ਹੈ ਅਤੇ ਕਿਹਾ ਕਿ ਤਰਨਤਾਰਨ ਕਤਲਕਾਂਡ ਵੀ ਉਸੇ ਨੇ ਹੀ ਕੀਤਾ ਹੈ, ਜਿਸ ਤੋਂ ਬਾਅਦ ਇਹ ਸੂਚਨਾ ਪੁਲਸ ਨੂੰ ਮਿਲਣ ’ਤੇ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਜਿਊਲਰਜ਼ ਸ਼ਾਪ ਦੇ ਮੈਨੇਜਰ ਅਮਿਤ ਕੁਮਾਰ ਦੀ ਸ਼ਿਕਾਇਤ ’ਤੇ ਲੰਡਾ ਗੈਂਗਸਟਰ ਖ਼ਿਲਾਫ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਮਾਛੀਵਾੜਾ ਪੁਲਸ ਨੇ ਫਰਜ਼ੀ ਡੀ. ਐੱਸ. ਪੀ. ਕੀਤਾ ਗ੍ਰਿਫ਼ਤਾਰ, ਕਰਤੂਤਾਂ ਜਾਣ ਉੱਡਣਗੇ ਹੋਸ਼
ਸ਼ਿਕਾਇਤਕਰਤਾ ਅਮਿਤ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਹ ਗਣਪਤੀ ਜਿਊਲਰਜ਼ ’ਚ ਮਾਰਕੀਟਿੰਗ ਦਾ ਕੰਮ ਕਰਦਾ ਹੈ। 12 ਅਕਤੂਬਰ ਦੀ ਸ਼ਾਮ ਕਰੀਬ 7 ਵਜੇ ਸ਼ੋਅਰੂਮ ਦੇ ਮੋਬਾਇਲ ਨੰਬਰ ’ਤੇ ਕਿਸੇ ਵਿਅਕਤੀ ਦੀ ਵ੍ਹਟਸਐਪ ਕਾਲ ਆਈ। ਉਸ ਨੇ ਫੋਨ ਚੁੱਕਿਆ। ਸਾਹਮਣਿਓਂ ਗੱਲ ਕਰਨ ਵਾਲੇ ਨੇ ਆਪਣੇ ਆਪ ਨੂੰ ਗੈਂਗਸਟਰ ਲੰਡਾ ਦੱਸਦੇ ਹੋਏ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਉਹ 15 ਲੱਖ ਰੁਪਏ ਦਾ ਇੰਤਜ਼ਾਮ ਕਰ ਲਵੇ, ਨਹੀਂ ਤਾਂ ਅੰਜਾਮ ਬੁਰਾ ਹੋਵੇਗਾ, ਜਿਸ ਤੋਂ ਬਾਅਦ ਅਮਿਤ ਨੇ ਇਸ ਸਬੰਧੀ ਮਾਲਕਾਂ ਨੂੰ ਦੱਸਿਆ। ਅਮਿਤ ਨੇ ਜਦੋਂ ਫੋਨ ਰੱਖ ਦਿੱਤਾ ਤਾਂ ਮੁਲਜ਼ਮ ਉਸ ਨੂੰ ਵਾਰ-ਵਾਰ ਕਾਲ ਕਰਨ ਲੱਗਾ। ਇਸ ਤੋਂ ਬਾਅਦ ਉਸ ਨੇ ਫੋਨ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਲਾਰੈਂਸ, ਜੱਗੂ ਤੋਂ ਪੁੱਛਗਿੱਛ ਤੋਂ ਬਾਅਦ ਇਕ ਹੋਰ ਵੱਡੀ ਤਿਆਰੀ ’ਚ ਪੁਲਸ
ਐੱਸ. ਆਈ. ਜਨਕ ਰਾਜ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਈਬਰ ਸੈੱਲ ਟੀਮ ਦੀ ਮਦਦ ਨਾਲ ਉਸ ਨੰਬਰ ਦੀਆਂ ਜਾਣਕਾਰੀਆਂ ਜੁਟਾਈਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਤਰਨਤਾਰਨ ਦੇ ਪਿੰਡ ਰਸੂਲਪੁਰ ’ਚ ਰੈਡੀਮੇਡ ਗਾਰਮੈਂਟਸ ਦਾ ਕੰਮ ਕਰਨ ਵਾਲੇ ਗੁਰਜੰਟ ਸਿੰਘ ਜੰਟਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਫੇਸਬੁੱਕ ਪੋਸਟ ਪਾ ਕੇ ਲਈ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਫਿਰ ਵੱਡੀ ਵਾਰਦਾਤ, ਮਾਮੂਲੀ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਨੌਜਵਾਨ ਦਾ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸਾਬਕਾ ਮੰਤਰੀ ਆਸ਼ੂ ਨੂੰ 14 ਦਿਨ ਦੀ ਜਿਊਡੀਸ਼ੀਅਲ ਹਿਰਾਸਤ ਲਈ ਭੇਜਿਆ ਪਟਿਆਲਾ ਜੇਲ੍ਹ
NEXT STORY