ਚੰਡੀਗੜ੍ਹ- ਪੰਜਾਬ ਦੇ ਸਾਬਕਾ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ 'ਤੇ ਕੇਂਦਰੀ ਜਾਂਚ ਬਿਊਰੋ (CBI) ਨੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਬੁੱਧਵਾਰ ਨੂੰ ਚੰਡੀਗੜ੍ਹ ਵਿਚ ਸੀ. ਬੀ. ਆਈ. ਦੀ ਇੰਸਪੈਕਟਰ ਸੋਨਲ ਮਿਸ਼ਰਾ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ। ਡੀ. ਆਈ. ਜੀ. ਭੁੱਲਰ ਨੂੰ 14 ਦਿਨ ਪਹਿਲਾਂ ਹੀ ਰਿਸ਼ਵਤ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਫਿਲਹਾਲ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਬੰਦ ਹਨ।
ਇਹ ਵੀ ਪੜ੍ਹੋ: ਲੁਧਿਆਣਾ 'ਚ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ! ਪੰਜਾਬ 'ਚ ਬਦਲੇਗਾ ਪੂਰਾ ਸਿਸਟਮ, ਹੋਣਗੇ ਡਿਜੀਟਲ ਕੰਮ
ਜਾਣੋ ਮਾਮਲਾ
ਸ਼ਿਕਾਇਤ ਵਿਚ ਲਿਖਿਆ ਗਿਆ ਹੈ ਕਿ ਭੁੱਲਰ ਨੇ ਅਣਜਾਣ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਆਪਣੀ ਕਮਾਈ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਹੈ। ਉਹ ਆਪਣੀ ਆਮਦਨ ਦੇ ਸਰੋਤਾਂ ਨਾਲੋਂ ਵੱਧ ਜਾਇਦਾਦ ਦਾ ਕੋਈ ਤਸੱਲੀਬਖਸ਼ ਸਪੱਸ਼ਟੀਕਰਨ ਨਹੀਂ ਦੇ ਸਕੇ। ਸਰੋਤਾਂ ਅਨੁਸਾਰ 1 ਅਗਸਤ ਤੋਂ 17 ਅਕਤੂਬਰ ਦੇ ਵਿਚਕਾਰ ਹਰਚਰਨ ਸਿੰਘ ਭੁੱਲਰ ਨੇ ਨਾਜਾਇਜ਼ ਤਰੀਕੇ ਨਾਲ ਖ਼ੁਦ ਨੂੰ ਅਮੀਰ ਬਣਾਇਆ। ਉਨ੍ਹਾਂ ਦੀ ਟੈਕਸ ਰਿਟਰਨ (ਵਿੱਤੀ ਸਾਲ 2024-25) ਅਨੁਸਾਰ ਉਨ੍ਹਾਂ ਦੀ ਕੁੱਲ੍ਹ ਐਲਾਨੀ ਆਮਦਨ ਲਗਭਗ 45,95,990 ਰੁਪਏ ਸੀ ਅਤੇ ਟੈਕਸ ਦੇਣ ਤੋਂ ਬਾਅਦ ਉਨ੍ਹਾਂ ਦੀ ਸਾਲਾਨਾ ਆਮਦਨ ਲਗਭਗ 32 ਲੱਖ ਰੁਪਏ ਰਹੀ ਪਰ ਤਲਾਸ਼ੀ ਦੌਰਾਨ ਮਿਲੀ ਜਾਇਦਾਦ ਇਸ ਐਲਾਨੀ ਆਮਦਨ ਤੋਂ ਕਈ ਗੁਣਾ ਜ਼ਿਆਦਾ ਹੈ।
ਇਹ ਵੀ ਪੜ੍ਹੋ:ਪੰਜਾਬ 'ਚ ਵੱਡੀ ਵਾਰਦਾਤ! ਸ੍ਰੀ ਅਨੰਦਪੁਰ ਸਾਹਿਬ ਵਿਖੇ 'ਆਪ' ਆਗੂ ਨੂੰ ਮਾਰੀਆਂ ਗੋਲ਼ੀਆਂ, ਵਿਆਹ ਦੌਰਾਨ ਪਿਆ ਭੜਥੂ
ਭੁੱਲਰ ਦੇ ਘਰੋਂ ਕੀ-ਕੀ ਮਿਲਿਆ?
ਸੀ. ਬੀ. ਆਈ. ਨੇ 16 ਅਤੇ 17 ਅਕਤੂਬਰ ਨੂੰ ਹਰਚਰਨ ਸਿੰਘ ਭੁੱਲਰ ਦੇ ਸੈਕਟਰ 40-ਬੀ, ਚੰਡੀਗੜ੍ਹ ਸਥਿਤ ਘਰ ਦੀ ਤਲਾਸ਼ੀ ਲਈ ਸੀ।
ਨਕਦ ਰਕਮ- 7 ਕਰੋੜ 36 ਲੱਖ 90 ਹਜ਼ਾਰ ਰੁਪਏ (ਜਿਨ੍ਹਾਂ ਵਿਚੋਂ 7 ਕਰੋੜ 36 ਲੱਖ 50 ਹਜ਼ਾਰ ਰੁਪਏ ਜ਼ਬਤ ਕੀਤੇ ਗਏ)।
ਗਹਿਣੇ ਅਤੇ ਹੋਰ ਕੀਮਤੀ ਸਮਾਨ: ਬੈੱਡਰੂਮ ਤੋਂ 2 ਕਰੋੜ 32 ਲੱਖ ਰੁਪਏ ਕੀਮਤ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ 26 ਮਹਿੰਗੀਆਂ ਬ੍ਰਾਂਡੇਡ ਘੜੀਆਂ ਮਿਲੀਆਂ।
ਜਾਇਦਾਦਾਂ ਦੇ ਦਸਤਾਵੇਜ਼- ਚੰਡੀਗੜ੍ਹ ਦੇ 2 ਘਰਾਂ (ਸੈਕਟਰ 40-ਬੀ ਅਤੇ ਸੈਕਟਰ 39) ਸਮੇਤ ਮੋਹਾਲੀ, ਹੁਸ਼ਿਆਰਪੁਰ ਅਤੇ ਲੁਧਿਆਣਾ ਵਿਚ ਲਗਭਗ 150 ਏਕੜ ਜ਼ਮੀਨ ਦੇ ਕਾਗਜ਼ਾਤ ਮਿਲੇ ਹਨ। ਇਹ ਜਾਇਦਾਦਾਂ ਭੁੱਲਰ, ਉਨ੍ਹਾਂ ਦੀ ਪਤਨੀ ਤੇਜਿੰਦਰ ਕੌਰ ਭੁੱਲਰ, ਬੇਟੇ ਗੁਰਪ੍ਰਤਾਪ ਸਿੰਘ ਭੁੱਲਰ, ਬੇਟੀ ਤੇਜਕਿਰਨ ਕੌਰ ਭੁੱਲਰ ਅਤੇ ਹੋਰਾਂ ਦੇ ਨਾਂ 'ਤੇ ਹਨ।
ਵਾਹਨ ਅਤੇ ਬੈਂਕ ਬੈਲੈਂਸ: ਪਰਿਵਾਰ ਕੋਲ ਮਰਸੀਡੀਜ਼, ਆਡੀ, ਇਨੋਵਾ ਅਤੇ ਫਾਰਚੂਨਰ ਵਰਗੀਆਂ 5 ਮਹਿੰਗੀਆਂ ਗੱਡੀਆਂ ਵੀ ਮਿਲੀਆਂ। ਨਾਲ ਹੀ ਭੁੱਲਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਂ 'ਤੇ 5 ਬੈਂਕ ਖ਼ਾਤੇ ਅਤੇ 2 ਐੱਫ਼. ਡੀ. ਵੀ ਮਿਲੀਆਂ ਹਨ।
ਇਹ ਵੀ ਪੜ੍ਹੋ: ਬਟਾਲਾ ਤੋਂ ਵੱਡੀ ਖ਼ਬਰ! ਘੇਰਲੂ ਝਗੜੇ ਨੇ ਧਾਰਿਆ ਭਿਆਨਕ ਰੂਪ, ਪਿਓ ਨੇ ਜਵਾਕਾਂ ਨਾਲ ਕੀਤਾ ਰੂਹ ਕੰਬਾਊ ਕਾਂਡ
ਰਿਸ਼ਵਤ ਕੇਸ ਵਿਚ ਕ੍ਰਿਸ਼ਨੂੰ ਦਾ ਰਿਮਾਂਡ
ਡੀ. ਆਈ. ਜੀ. ਭੁੱਲਰ ਨੂੰ 16 ਅਕਤੂਬਰ ਨੂੰ ਦਲਾਲ ਕ੍ਰਿਸ਼ਨੂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਦੋਹਾਂ ਨੂੰ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀ ਆਕਾਸ਼ ਬੱਤਾ ਤੋਂ 5 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ ਸਵੀਕਾਰ ਕਰਨ ਦੇ ਦੋਸ਼ ਹੇਠ ਫੜਿਆ ਗਿਆ ਸੀ। ਤਾਜ਼ਾ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਸੀ.ਬੀ.ਆਈ. ਨੇ ਦਲਾਲ ਕ੍ਰਿਸ਼ਨੂ ਨੂੰ ਪਹਿਲੀ ਵਾਰ 9 ਦਿਨਾਂ ਦੇ ਰਿਮਾਂਡ 'ਤੇ ਲਿਆ ਹੈ। ਇਹ ਰਿਮਾਂਡ ਭੁੱਲਰ ਦੀ 14 ਦਿਨਾਂ ਦੀ ਨਿਆਇਕ ਹਿਰਾਸਤ ਖ਼ਤਮ ਹੋਣ ਤੋਂ ਠੀਕ 2 ਦਿਨ ਪਹਿਲਾਂ ਮਿਲਿਆ ਹੈ। ਭੁੱਲਰ ਦੀ ਅਗਲੀ ਪੇਸ਼ੀ 31 ਅਕਤੂਬਰ ਨੂੰ ਹੋਣੀ ਹੈ।
ਇਹ ਵੀ ਪੜ੍ਹੋ: Big Breaking: ਪੰਜਾਬ ਦੇ ਵਿਧਾਇਕ 'ਤੇ ਹਰਿਆਣਾ 'ਚ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਰਾਜਕਤਾ ਅਤੇ ਕਾਨੂੰਨਹੀਣਤਾ ਵੱਲ ਵਧ ਰਿਹਾ ਹੈ ਪੰਜਾਬ : ਵੜਿੰਗ
NEXT STORY