ਰਈਆ( ਰੋਹਿਤ ਅਰੋੜਾ)- ਬੀਤੀ ਰਾਤ ਨੂੰ ਰਈਆ ਸ਼ਹਿਰ 'ਚ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ 44 ਸਾਲ ਦੇ ਵਿਅਕਤੀ ਕਸ਼ਮੀਰ ਸਿੰਘ ਸ਼ੀਰਾ ਜੋ ਕੇ ਦੁਬਈ ਤੋਂ ਹਜੇ ਕੁਝ ਸਮਾਂ ਪਹਿਲੇ ਹੀ ਪੰਜਾਬ ਆਇਆ ਸੀ, ਨੂੰ ਅਣਪਛਾਤੇ ਕਿਸੇ ਵਿਅਕਤੀ ਵੱਲੋਂ ਤਿੱਖੇ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਪਰਿਵਾਰ ਮੈਂਬਰਾਂ ਮੁਤਾਬਕ ਕਸ਼ਮੀਰ ਸਿੰਘ ਦੀ ਲਾਸ਼ ਘਰ ਦੇ ਕੋਲ ਰੇਲਵੇ ਲਾਈਨ 'ਤੇ ਪਈ ਮਿਲੀ ਅਤੇ ਖੂਨ ਨਾਲ ਲੱਥਪੱਥ ਸੀ। ਇਸ ਤੋਂ ਸਾਫ਼ ਹੈ ਕਿ ਘਟਨਾ ਨੂੰ ਅੰਜਾਮ ਰੇਲਵੇ ਲਾਈਨ 'ਤੇ ਹੀ ਦਿੱਤਾ ਗਿਆ ਹੈ। ਇਸ ਦੌਰਾਨ ਪਰਿਵਾਰ ਦਾ ਰੋ-ਰੋ ਬੁਰਾ ਹਾਲਾ ਹੈ ਅਤੇ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਵਿਦੇਸ਼ੋਂ ਆਏ ਨੌਜਵਾਨ ਦਾ ਦੋਸਤ ਨੇ ਗੋਲੀਆਂ ਮਾਰ ਕੀਤਾ ਕਤਲ
ਮੌਜੂਦ ਪਰਿਵਾਰਿਕ ਮੈਂਬਰ ਵੱਲੋਂ ਦੱਸਿਆ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਕੋਈ ਲੁੱਟ ਨਹੀਂ ਹੋਈ, ਕਿਉਂਕਿ ਮ੍ਰਿਤਕ ਦਾ ਪਰਸ, ਮੋਬਾਈਲ ਕੋਲ ਹੀ ਮੌਜੂਦ ਹਨ। ਇਸ ਤੋਂ ਪਤਾ ਲੱਗ ਰਿਹਾ ਹੈ ਕਿ ਮਾਰਨ ਦੀ ਨੀਅਤ ਨਾਲ ਹੀ ਉਸ ਦੇ ਗਲੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
16 ਸਾਲਾ ਨਾਬਾਲਗਾ ਨੂੰ ਬਣਾਇਆ ਗਿਆ ਬੰਧਕ! ਦਰਜ ਹੋਈ FIR
NEXT STORY