ਲੁਧਿਆਣਾ (ਰਾਜ)- ਕਮਿਸ਼ਨਰੇਟ ਪੁਲਸ ਦਾ ਦਾਅਵਾ ਹੈ ਕਿ ਸ਼ਹਿਰ ’ਚ ਨਸ਼ੇ ’ਤੇ ਰੋਕਥਾਮ ਲਗਾਈ ਗਈ ਹੈ ਪਰ ਪੁਲਸ ਦੀ ਸਖ਼ਤ ਕਾਰਵਾਈ ਦੇ ਬਾਵਜੂਦ ਨਸ਼ੇੜੀ ਕਿਤੋਂ ਨਾ ਕਿਤੋਂ ਨਸ਼ਾ ਲੈ ਹੀ ਆਉਂਦੇ ਹਨ। ਕੁਝ ਦਿਨ ਪਹਿਲਾਂ ਚੰਡੀਗੜ੍ਹ ਰੋਡ ਵਿਖੇ 2 ਨੌਜਵਾਨਾਂ ਵੱਲੋਂ ਨਸ਼ੇ ਦਾ ਇੰਜੈਕਸ਼ਨ ਲਗਾਉਣ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਪੁਲਸ ਹਰਕਤ ’ਚ ਆਈ ਸੀ। ਉਸ ਤੋਂ ਬਾਅਦ ਫਿਰ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਨੌਜਵਾਨ ਆਪਣੇ ਹੱਥ ’ਤੇ ਨਸ਼ੇ ਦਾ ਇੰਜੈਕਸ਼ਨ ਲਗਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਕੈਮਰੇ 'ਚ ਕੈਦ ਹੋਈ ਪੰਜਾਬ ਪੁਲਸ ਦੇ ਟ੍ਰੈਫ਼ਿਕ ਮੁਲਾਜ਼ਮ ਦੀ ਕਰਤੂਤ! ਆਪ ਹੀ ਵੇਖ ਲਓ ਵੀਡੀਓ
ਇਹ ਵੀਡੀਓ ਸ਼ੇਰਪੁਰ ਦੀ ਫੌਜੀ ਕਾਲੋਨੀ ਦੀ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਇਕ ਹੋਰ ਵੀ ਵੀਡੀਓ ਹੈ, ਜਿਸ ਵਿਚ 2 ਨੌਜਵਾਨ ਨਸ਼ਾ ਕਰ ਰਹੇ ਹਨ। ਸ਼ਹਿਰ ਤੋਂ ਲਗਾਤਾਰ ਅਜਿਹੀਆਂ ਵੀਡੀਓ ਦਾ ਸਾਹਮਣੇ ਆਉਣਾ ਕਿਤੇ ਨਾ ਕਿਤੇ ਇਹ ਸਾਬਤ ਕਰਦਾ ਹੈ ਕਿ ਅਜੇ ਵੀ ਨਸ਼ਾ ਸਮੱਗਲਰ ਆਪਣਾ ਧੰਦਾ ਧੜੱਲੇ ਨਾਲ ਚਲਾ ਰਹੇ ਹਨ। ਅਸਲ ਵਿਚ, ਇਹ ਵੀਡੀਓ ਥਾਣਾ ਮੋਤੀ ਨਗਰ ਦੇ ਅਧੀਨ ਆਉਂਦੀ ਸ਼ੇਰਪੁਰ ਦੀ ਫੌਜੀ ਕਾਲੋਨੀ ਦੀ ਹੈ। ਇਹ ਵੀਡੀਓ ਇਕ ਭਾਜਪਾ ਨੇਤਾ ਨੇ ਬਣਾਈ ਹੈ। ਫ਼ੌਜੀ ਕਾਲੋਨੀ ਦੇ ਇਕ ਖਾਲੀ ਪਏ ਘਰ ਅੰਦਰ ਬੈਠੇ 2 ਨੌਜਵਾਨ ਸ਼ਰੇਆਮ ਚਿੱਟੇ ਦਾ ਇੰਜੈਕਸ਼ਨ ਲਗਾ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਸਕੂਲ ਬੱਸ ਨੇ ਪਿਓ ਨੂੰ ਟੱਕਰ ਮਾਰ ਕੇ ਕੀਤਾ ਸੀ ਜ਼ਖ਼ਮੀ, ਫ਼ਿਰ 14 ਸਾਲਾ ਕੁੜੀ ਨੇ ਜੋ ਕੀਤਾ ਜਾਣ ਕੰਬ ਜਾਵੇਗੀ ਰੂਹ
ਭਾਜਪਾ ਨੇਤਾ ਨੇ ਉਨ੍ਹਾਂ ਨੂੰ ਦੇਖਿਆ ਅਤੇ ਮੋਬਾਈਲ ’ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਉਸ ਨੂੰ ਵੀਡੀਓ ਬਣਾਉਂਦੇ ਹੋਏ ਨਸ਼ੇੜੀ ਨੌਜਵਾਨ ਨੇ ਦੇਖ ਲਿਆ ਅਤੇ ਤੁਰੰਤ ਉੱਠ ਗਿਆ। ਉਸ ਦੇ ਨਾਲ ਹੋਰ ਨੌਜਵਾਨ ਵੀ ਸਨ। ਭਾਜਪਾ ਨੇਤਾ ਨੇ ਪੁੱਛਿਆ ਕਿ ਇਹ ਨਸ਼ਾ ਕਰਨ ਦੀ ਜਗ੍ਹਾ ਹੈ, ਤਾਂ ਇਸ ’ਤੇ ਨਸ਼ੇੜੀ ਬੋਲਿਆ ਚੰਗਾ ਲਗਦਾ ਹੈ। ਇਸ ਤੋਂ ਬਾਅਦ ਸਾਰੇ ਨਸ਼ੇੜੀ ਉਥੋਂ ਤੁਰੰਤ ਨਿਕਲ ਗਏ। ਇਸ ਦੇ ਨਾਲ ਹੀ ਉਸੇ ਇਲਾਕੇ ਦੀ ਇਕ ਹੋਰ ਵੀਡੀਓ ਹੈ, ਜਿਸ ਵਿਚ 2 ਨੌਜਵਾਨ ਕਿਸੇ ਬੰਦ ਦੁਕਾਨ ਦੇ ਅੰਦਰ ਬੈਠ ਕੇ ਨਸ਼ਾ ਕਰ ਰਹੇ ਹਨ। ਭਾਜਪਾ ਨੇਤਾ ਦਾ ਕਹਿਣਾ ਹੈ ਕਿ ਇਸ ਇਲਾਕੇ ’ਚ ਕਈ ਥਾਵਾਂ ’ਤੇ ਅਜਿਹੇ ਹੀ ਨਸ਼ੇੜੀ ਝੁੰਡ ਬਣਾ ਕੇ ਨਸ਼ਾ ਕਰਦੇ ਨਜ਼ਰ ਆਉਂਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਂਗਰਸ ਦੇ ਸਾਬਕਾ ਚੇਅਰਮੈਨ ਸਣੇ 11 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ, ਪੜ੍ਹੋ ਪੂਰਾ ਮਾਮਲਾ
NEXT STORY