ਮੁੰਬਈ (ਏਜੰਸੀ) : ਦੱਖਣੀ ਭਾਰਤੀ ਸਿਨੇਮਾ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ ਦੀ ਆਉਣ ਵਾਲੀ ਫਿਲਮ 'ਰਾਣਾਬਾਲੀ' ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਇਹ ਫਿਲਮ ਸਿਰਫ ਮਨੋਰੰਜਨ ਨਹੀਂ, ਸਗੋਂ ਬ੍ਰਿਟਿਸ਼ ਰਾਜ ਦੌਰਾਨ ਭਾਰਤ 'ਤੇ ਢਾਹੇ ਗਏ ਕਹਿਰ ਅਤੇ ਦਰਦਨਾਕ ਅਕਾਲ ਦੀ ਅਸਲੀ ਦਾਸਤਾਨ ਬਿਆਨ ਕਰੇਗੀ। ਮਾਈਥਰੀ ਮੂਵੀ ਮੇਕਰਸ ਦੇ ਬੈਨਰ ਹੇਠ ਬਣ ਰਹੀ ਇਹ ਫਿਲਮ 2026 ਦੀਆਂ ਸਭ ਤੋਂ ਵੱਡੀਆਂ ਫਿਲਮਾਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ।
ਇਹ ਵੀ ਪੜ੍ਹੋ: 'ਹਰ 15 ਦਿਨ ਬਾਅਦ ਮੈਨੂੰ ਭੇਜਦੇ Gift..!' ਨਵਜੋਤ ਸਿੱਧੂ ਨਾਲ ਦੋਸਤੀ 'ਤੇ ਬਾਲੀਵੁੱਡ ਅਦਾਕਾਰਾ ਨੇ ਕੀਤਾ ਵੱਡਾ ਖੁਲਾਸਾ
ਕੀ ਹੈ ਫਿਲਮ ਦੀ ਕਹਾਣੀ?
ਇਹ ਇੱਕ ਇਤਿਹਾਸਕ ਡਰਾਮਾ ਹੈ, ਜੋ 1876 ਤੋਂ 1878 ਦੇ ਦਰਮਿਆਨ ਭਾਰਤ ਵਿੱਚ ਪਏ ਭਿਆਨਕ ਅਕਾਲ 'ਤੇ ਅਧਾਰਤ ਹੈ। ਖਾਸ ਕਰਕੇ ਆਂਧਰਾ ਪ੍ਰਦੇਸ਼ ਦੇ ਰਾਇਲਸੀਮਾ ਇਲਾਕੇ ਦੀ ਕਹਾਣੀ ਦਿਖਾਈ ਜਾਵੇਗੀ, ਜਿੱਥੇ ਬ੍ਰਿਟਿਸ਼ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਲੱਖਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋਏ ਸਨ। ਜਿੱਥੇ ਇੱਕ ਪਾਸੇ ਭਾਰਤੀ ਭੁੱਖ ਨਾਲ ਮਰ ਰਹੇ ਸਨ, ਉੱਥੇ ਹੀ ਅੰਗਰੇਜ਼ ਅਫਸਰ ਭਾਰਤ ਦਾ ਅਨਾਜ ਬਾਹਰ ਭੇਜ ਰਹੇ ਸਨ।
ਇਹ ਵੀ ਪੜ੍ਹੋ: ਸਾਰਾ ਨਹੀਂ, ਇਸ ਅਦਾਕਾਰਾ ਨੂੰ ਡੇਟ ਕਰ ਰਿਹਾ ਸ਼ੁੱਭਮਨ ਗਿੱਲ ? ਮਸ਼ਹੂਰ Actress ਨੇ ਖ਼ੁਦ ਦੱਸੀ ਪੂਰੀ ਗੱਲ
ਇਸ ਫਿਲਮ ਵਿਚ ਵਿਜੇ ਦੇਵਰਕੋਂਡਾ ਇੱਕ ਅਜਿਹੇ ਸ਼ਕਤੀਸ਼ਾਲੀ ਕਿਰਦਾਰ ਵਿੱਚ ਨਜ਼ਰ ਆਉਣਗੇ, ਜੋ ਸਿਸਟਮ ਦੇ ਖਿਲਾਫ ਲੜਦਾ ਹੈ। ਵਿਜੇ ਦੇ ਨਾਲ ਰਸ਼ਮਿਕਾ ਮੰਦਾਨਾ ਮੁੱਖ ਭੂਮਿਕਾ ਵਿੱਚ ਹੈ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਅਦਾਕਾਰ ਅਰਨੋਲਡ ਵੋਸਲੂ ਵੀ ਅਹਿਮ ਰੋਲ ਨਿਭਾ ਰਹੇ ਹਨ। ਫਿਲਮ ਵਿੱਚ ਦਿਖਾਇਆ ਜਾਵੇਗਾ ਕਿ ਕਿਵੇਂ ਬ੍ਰਿਟਿਸ਼ ਰਾਜ ਨੇ ਭਾਰਤ ਤੋਂ ਲਗਭਗ 45 ਟ੍ਰਿਲੀਅਨ ਡਾਲਰ ਦੀ ਲੁੱਟ ਕੀਤੀ ਸੀ। ਇਹ ਉਹਨਾਂ ਬਾਗੀਆਂ ਦੀ ਕਹਾਣੀ ਹੈ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ 'ਅਪਰਾਧੀ' ਕਿਹਾ, ਪਰ ਲੋਕਾਂ ਲਈ ਉਹ ਨਾਇਕ ਸਨ।
ਇਹ ਵੀ ਪੜ੍ਹੋ: ਰਿਲੀਜ਼ ਤੋਂ ਪਹਿਲਾਂ ਹੀ ਵਿਕ ਗਈਆਂ 1.5 ਲੱਖ ਟਿਕਟਾਂ ! ਰਣਵੀਰ ਸਿੰਘ ਦੀ ਫਿਲਮ 'ਧੁਰੰਦਰ: ਦਿ ਰਿਵੈਂਜ' ਦਾ ਵੱਡਾ ਧਮਾਕਾ
ਕਦੋਂ ਹੋਵੇਗੀ ਰਿਲੀਜ਼?
ਰਾਹੁਲ ਸਾਂਕ੍ਰਿਤੀਆਨ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 11 ਸਤੰਬਰ 2026 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਟੀ-ਸੀਰੀਜ਼ ਅਤੇ ਮਾਈਥਰੀ ਮੂਵੀ ਮੇਕਰਸ ਵਲੋਂ ਇਸ ਨੂੰ ਵੱਡੇ ਪੱਧਰ 'ਤੇ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦੇ ਵਿਜ਼ੂਅਲਸ ਨੇ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਕਾਫੀ ਹਲਚਲ ਮਚਾ ਦਿੱਤੀ ਹੈ।
ਇਹ ਵੀ ਪੜ੍ਹੋ: ਗੋਵਿੰਦਾ-ਸੁਨੀਤਾ ਦਾ ਤਲਾਕ ? ਅਫਵਾਹਾਂ 'ਤੇ ਧੀ ਟੀਨਾ ਨੇ ਤੋੜੀ ਚੁੱਪੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਹਰ 15 ਦਿਨ ਬਾਅਦ ਮੈਨੂੰ ਭੇਜਦੇ Gift..!' ਨਵਜੋਤ ਸਿੱਧੂ ਨਾਲ ਦੋਸਤੀ 'ਤੇ ਬਾਲੀਵੁੱਡ ਅਦਾਕਾਰਾ ਨੇ ਕੀਤਾ ਵੱਡਾ ਖੁਲਾਸਾ
NEXT STORY