ਲੁਧਿਆਣਾ (ਪਾਲੀ) : ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਨੇ ਸ਼ਹਿਰਵਾਸੀਆਂ ਨੂੰ 2 ਅਪ੍ਰੈਲ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਦੀ ਮੰਗ ਕੀਤੀ। ਪ੍ਰੈੱਸ ਕਾਨਫਰੰਸ ਦੌਰਾਨ ਭਾਵਾਧਸ ਦੇ ਮੁੱਖ ਸੰਚਾਲਕ ਵੀਰਸ੍ਰੇਸ਼ਠ ਨਰੇਸ਼ ਧੀਂਗਾਨ ਨੇ ਕਿਹਾ ਕਿ ਆਰ. ਐੱਸ. ਐੱਸ. ਅਤੇ ਕੇਂਦਰ ਦੀ ਮੋਦੀ ਸਰਕਾਰ ਦੀ ਸ਼ਹਿ 'ਤੇ ਮਹਾਰਾਸ਼ਟਰ ਦੀ ਫੜਨਵੀਸ ਸਰਕਾਰ ਨੇ ਐੱਸ. ਸੀ. ਐੱਸ. ਟੀ. ਐਕਟ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਚੱਲ ਰਹੇ ਮੁਕੱਦਮੇ ਵਿਚ ਗਲਤ ਤੱਥ ਪੇਸ਼ ਕੀਤੇ ਅਤੇ ਮੁਕੱਦਮੇ ਦੀ ਪੈਰਵੀ ਸਹੀ ਤਰੀਕੇ ਨਾਲ ਨਹੀਂ ਕੀਤੀ, ਜਿਸ ਕਾਰਨ ਮਾਣਯੋਗ ਸੁਪਰੀਮ ਕੋਰਟ ਨੇ ਐੱਸ. ਸੀ. ਐੱਸ. ਟੀ. ਐਕਟ ਨੂੰ ਕਮਜ਼ੋਰ ਕਰਨ ਦਾ ਫੈਸਲਾ ਸੁਣਾ ਦਿੱਤਾ। ਇਸ ਫੈਸਲੇ ਦੇ ਸਬੰਧ ਵਿਚ ਐਮਰਜੈਂਸੀ ਬੈਠਕ ਬੁਲਾ ਕੇ ਸਰਵਉੱਚ ਅਦਾਲਤ ਵੱਲੋਂ ਐੱਸ. ਸੀ. ਐੱਸ. ਟੀ. ਐਕਟ ਨੂੰ ਕਮਜ਼ੋਰ ਕਰਨ ਲਈ ਦਿੱਤੇ ਫੈਸਲੇ ਨੂੰ ਰੱਦ ਕਰਨ ਅਤੇ ਨਵਾਂ ਮਜ਼ਬੂਤ ਕਾਨੂੰਨ ਲਾਗੂ ਕਰਨ ਦਾ ਦਬਾਅ ਬਣਾਉਣ ਲਈ 2 ਅਪ੍ਰੈਲ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਿਸ ਵਿਚ ਸਾਰੇ ਬਾਜ਼ਾਰ, ਪੈਟਰੋਲ ਪੰਪ, ਹਸਪਤਾਲ, ਨਿੱਜੀ ਸਕੂਲ, ਫੈਕਟਰੀਆਂ ਅਤੇ ਹੋਰ ਵਪਾਰਕ ਅਦਾਰੇ ਬੰਦ ਰਹਿਣਗੇ। ਭਾਵਾਧਸ ਇਸ ਬੰਦ ਨੂੰ ਸਫਲ ਬਣਾਉਣ ਵਾਸਤੇ ਸਾਂਝੇ ਰੂਪ ਵਿਚ ਬਣੇ ਸੰਵਿਧਾਨ ਬਚਾਓ ਮੋਰਚੇ ਨੂੰ ਪੂਰਾ ਸਮਰਥਨ ਦਿੰਦੀ ਹੈ। ਸੰਗਠਨ ਦੇ ਵਰਕਰ ਹੈਬੋਵਾਲ, ਡਾਬਾ ਰੋਡ, ਲੁਹਾਰਾ, ਗਿਆਸਪੁਰਾ, ਸ਼ਿਮਲਾਪੁਰੀ, ਗਿੱਲ ਰੋਡ, ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ, ਫਿਰੋਜ਼ਪੁਰ ਰੋਡ, ਭੱਟੀਆਂ, ਸ਼ੇਰਪੁਰ, ਬਸਤੀ ਜੋਧੇਵਾਲ, ਤਾਜਪੁਰ ਰੋਡ ਤੇ ਚੰਡੀਗੜ੍ਹ ਰੋਡ ਤੋਂ ਬਾਜ਼ਾਰ ਬੰਦ ਕਰਵਾਉਂਦੇ ਹੋਏ ਕਾਫਿਲੇ ਦੇ ਰੂਪ ਵਿਚ ਢੋਲੇਵਾਲ ਚੌਕ ਵਿਖੇ ਇਕੱਤਰ ਹੋਣਗੇ। ਢੋਲੇਵਾਲ ਤੋਂ ਚੱਲ ਕੇ ਇਹ ਕਾਫਿਲਾ, ਵਿਸ਼ਵਕਰਮਾ ਚੌਕ, ਜਗਰਾਉਂ ਪੁਲ ਤੋਂ ਹੁੰਦਾ ਹੋਇਆ ਭਾਰਤ ਨਗਰ ਚੌਕ ਪਹੁੰਚੇਗਾ। ਜਿੱਥੇ ਸਾਰੇ ਸੰਗਠਨ ਇਕੱਠੇ ਹੋਣਗੇ ਅਤੇ ਡੀ. ਸੀ. ਦਫਤਰ ਜਾ ਕੇ ਮੰਗ-ਪੱਤਰ ਸੌਂਪਣਗੇ। ਭਾਵਾਧਸ ਦੀਆਂ ਬਾਕੀ ਜ਼ਿਲਿਆਂ ਅਤੇ ਦੂਜੇ ਰਾਜਾਂ ਵਿਚ ਮੌਜੂਦ ਬਰਾਚਾਂ ਵੱਲੋਂ ਵੀ 2 ਅਪ੍ਰੈਲ ਨੂੰ ਮੰਗ-ਪੱਤਰ ਦਿੱਤੇ ਜਾਣਗੇ। ਪ੍ਰੈੱਸ ਕਾਨਫਰੰਸ 'ਚ ਰਾਸ਼ਟਰੀ ਜੁਆਇੰਟ ਸਕੱਤਰ ਰਾਜਕੁਮਾਰ ਸਾਥੀ, ਕਨਵੀਨਰ ਅਜੇ ਚੌਹਾਨ, ਰਾਸ਼ਟਰੀ ਕਾਰਜਕਰਨੀ ਮੈਂਬਰ ਧਰਮਵੀਰ ਅਨਾਰੀਆ, ਰਾਸ਼ਟਰੀ ਕਾਰਜਕਰਨੀ ਮੈਂਬਰ ਨੀਰਜ ਸੁਬਾਹੂ, ਰਾਸ਼ਟਰੀ ਕਾਰਜਕਰਨੀ ਮੈਂਬਰ ਭੁਪਾਲ ਸਿੰਘ ਪੁਹਾਲ, ਪ੍ਰਚਾਰ ਸਕੱਤਰ ਪੰਜਾਬ ਰਕੇਸ਼ ਚਨਾਲੀਆ, ਜ਼ਿਲਾ ਪ੍ਰਧਾਨ ਪਿੰਕਾ ਚੰਡਾਲੀਆ ਆਦਿ ਮੌਜੂਦ ਰਹੇ।
ਚੋਰੀ ਦੇ ਮਾਮਲੇ 'ਚ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ
NEXT STORY