ਚੰਡੀਗੜ੍ਹ (ਰਾਜਿੰਦਰ) : ਪਿਛਲੇ ਕੁਝ ਸਾਲਾਂ ਦੌਰਾਨ ਸੁਖਨਾ ਲੇਕ ਵਿਚ ਪ੍ਰਵਾਸੀ ਪੰਛੀਆਂ ਦੀ ਗਿਣਤੀ ਵਿਚ ਕਮੀ ਹੋ ਰਹੀ ਹੈ। ਇੱਥੋਂ ਤਕ ਕਿ ਨਵੰਬਰ ਵਿਚ ਕੀਤੇ ਗਏ ਸੈਂਸਸ ਦੇ ਮੁਕਾਬਲੇ ਵੀ ਇਸ ਵਾਰ ਫਰਵਰੀ ਦੇ ਸੈਂਸਸ ਤੋਂ ਇੱਥੇ ਘੱਟ ਪ੍ਰਵਾਸੀ ਪੰਛੀ ਪਾਏ ਗਏ। ਚੰਡੀਗੜ੍ਹ ਬਰਡ ਕਲੱਬ ਵੱਲੋਂ ਕਰਵਾਏ ਗਏ ਵਾਟਰ ਫਾਊਲ ਸੈਂਸਸ ਵਿਚ ਇਹ ਸਾਹਮਣੇ ਆਇਆ ਹੈ। ਇਸ ਵਾਰ ਪਹਿਲੀ ਵਾਰ ਚਾਰ ਥਾਵਾਂ ਦਾ ਇਕੱਠਿਆਂ ਸੈਂਸਸ ਕੀਤਾ ਗਿਆ ਹੈ, ਜਿਸ ਵਿਚ ਮੋਟੇਮਾਜਰਾ, ਸੁਖਨਾ ਲੇਕ, ਘੱਗਰ ਅਤੇ ਧਨਾਸ ਸ਼ਾਮਲ ਹਨ ਕਿਉਂਕਿ ਸੁਖਨਾ ਲੇਕ ਤੋਂ ਇਲਾਵਾ ਇਸ ਏਰੀਆ ਵਿਚ ਵੀ ਹੁਣ ਪ੍ਰਵਾਸੀ ਪੰਛੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਵਿਚ ਕੁੱਲ 52 ਪ੍ਰਜਾਤੀਆਂ ਦੇ 2040 ਪੰਛੀ ਪਾਏ ਗਏ। ਇਨ੍ਹਾਂ ਵਿਚ ਸਾਰੀਆ ਪ੍ਰਜਾਤੀਆਂ ਸ਼ਾਮਲ ਹਨ। ਸੁਖਨਾ ਦੇ ਏਰੀਆ ਵਿਚ 368, ਮੋਟੇਮਾਜਰਾ ਵਿਚ 688, ਘੱਗਰ ਵਿਚ 911 ਅਤੇ ਧਨਾਸ ਵਿਚ 73 ਪੰਛੀ ਪਾਏ ਗਏ ਹਨ।
ਇਹ ਵੀ ਪੜ੍ਹੋ : ਕੋਵਿਡ-19 ਟੀਕਾਕਰਨ ਦਾ ਤੀਜਾ ਪੜਾਅ 1 ਮਾਰਚ ਤੋਂ ਹੋਵੇਗਾ ਸ਼ੁਰੂ
ਡਿਸਟਰਬੈਂਸ ਵਧਣ ਕਾਰਣ ਨਹੀਂ ਆ ਰਹੇ ਪਰਿੰਦੇ
ਇਸ ਸਬੰਧੀ ਬਰਡ ਕਲੱਬ ਦੇ ਐਗਜ਼ੀਕਿਊਟਿਵ ਮੈਂਬਰ ਅਮਨਦੀਪ ਸਿੰਘ ਨੇ ਕਿਹਾ ਕਿ ਸੁਖਨਾ ਲੇਕ ਦੀ ਬੈਕਸਾਈਡ ’ਤੇ ਗਤੀਵਿਧੀਆਂ ਅਤੇ ਡਿਸਟਰਬੈਂਸ ਵਧਦੀ ਜਾ ਰਹੀ ਹੈ। ਇਹੀ ਕਾਰਣ ਹੈ ਕਿ ਪ੍ਰਵਾਸੀ ਪੰਛੀ ਆਸਪਾਸ ਦੇ ਏਰੀਆ ਵੱਲ ਰੁਖ਼ ਕਰ ਰਹੇ ਹਨ। ਇਸ ਤੋਂ ਇਲਾਵਾ ਹੁਣ ਸੀਜ਼ਨ ਖਤਮ ਹੋਣ ਕਾਰਣ ਵੀ ਇਸ ਵਾਰ ਫਰਵਰੀ ਵਿਚ ਇਨ੍ਹਾਂ ਵਿਚ ਕੁਝ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਫਰਵਰੀ ਵਿਚ ਸੁਖਨਾ ਲੇਕ ’ਤੇ ਕੀਤੇ ਗਏ ਸਰਵੇ ਵਿਚ 27 ਪ੍ਰਜਾਤੀਆਂ ਦੇ 368 ਪੰਛੀ ਸਾਹਮਣੇ ਆਏ ਹਨ, ਜਦੋਂ ਕਿ ਨਵੰਬਰ ਵਿਚ 34 ਪ੍ਰਜਾਤੀਆਂ ਦੇ 429 ਪੰਛੀ ਸਾਹਮਣੇ ਆਏ ਸਨ।
ਇਹ ਵੀ ਪੜ੍ਹੋ : ਸਿਰਫ਼ ਸੱਤਾ ਲਈ ਲੜ ਰਹੀ ਹੈ ਕਾਂਗਰਸ, ਉਸ ਨੂੰ ਲੋਕਾਂ ਦੀ ਪ੍ਰਵਾਹ ਨਹੀਂ : ਮਾਨ
ਸੈਂਸਸ ਲਈ ਵੱਖ-ਵੱਖ ਟੀਮਾਂ ਬਣਾਈਆਂ
ਜਾਣਕਾਰੀ ਅਨੁਸਾਰ ਜਿਹੜੇ ਪ੍ਰਵਾਸੀ ਪੰਛੀ ਇਨ੍ਹਾਂ ਥਾਵਾਂ ’ਤੇ ਵਿਖਾਈ ਦਿੱਤੇ, ਉਨ੍ਹਾਂ ਵਿਚ ਜ਼ਿਆਦਾਤਰ ਯੂਰੋਪ, ਆਸਟ੍ਰੇਲੀਆ, ਸਾਈਬੇਰੀਆ ਅਤੇ ਏਸ਼ੀਆ ਦੇ ਹੋਰ ਦੇਸ਼ਾਂ ਤੋਂ ਆਏ ਹਨ। ਸੁਖਨਾ ਲੇਕ ਅਤੇ ਆਸਪਾਸ ਦੇ ਏਰੀਆ ਵਿਚ ਕਲਾਈਮੇਟ, ਹੈਲਦੀ ਵਾਟਰ ਅਤੇ ਪੂਰੀ ਖੁਰਾਕ ਕਾਰਣ ਲੰਮੀ ਦੂਰੀ ਤੈਅ ਕਰ ਕੇ ਆਉਣ ਵਾਲੇ ਮਹਿਮਾਨ ਪਰਿੰਦੇ ਇੱਥੇ ਪੁੱਜਦੇ ਹਨ। ਸੈਂਸਸ ਦੌਰਾਨ ਕਈ ਅਜਿਹੀਆਂ ਵੀ ਪ੍ਰਜਾਤੀਆਂ ਨਜ਼ਰ ਆਈਆਂ, ਜੋ ਇਸ ਏਰੀਆ ਵਿਚ ਕਾਫ਼ੀ ਘੱਟ ਨਜ਼ਰ ਆਉਂਦੀਆਂ ਹਨ। ਸੈਂਸਸ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ। ਇਹ ਪੰਛੀ ਆਸਪਾਸ ਦੀ ਵਾਟਰ ਬਾਡੀਜ਼ ਵਿਚ ਚਲੇ ਜਾਂਦੇ ਹਨ, ਜਿਸ ਤੋਂ ਬਾਅਦ ਹੀ ਦੁਬਾਰਾ ਸੁਖਨਾ ਲੇਕ ਦੇ ਏਰੀਆ ਵਿਚ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ।
ਸੈਂਸਸ ’ਚ ਕੁੱਲ 2040 ਬਰਡ ਆਏ ਨਜ਼ਰ
ਸੈਂਸਸ ਦੌਰਾਨ 2040 ਪੰਛੀ ਆਸਪਾਸ ਦੇ ਏਰੀਆ ਵਿਚ ਨਜ਼ਰ ਆਏ। ਇਹ ਯੂਰੋਪ, ਏਸ਼ੀਆ, ਆਸਟ੍ਰੇਲੀਆ ਅਤੇ ਅਫ਼ਰੀਕਾ ਦੇ ਕੁਝ ਹਿੱਸਿਆਂ ਵਿਚ ਪਾਏ ਜਾਂਦੇ ਹਨ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਵਿਚ ਕਾਮਨ ਟੀਲ (487), ਨਾਰਦਨ ਪਿਨਟੇਲ (92), ਕਾਮਨ ਪੋਚਾਰਡ (99) ਅਤੇ ਲਿਟਿਲ ਕਾਰਮੋਰੈਂਟ (19), ਸਟਿਲਟ, ਬਲੈਕ ਵਿੰਗਡ (280) ਅਤੇ ਸ਼ੋਵਲਰ (260) ਪ੍ਰਜਾਤੀ ਦੇ ਪੰਛੀ ਮਿਲੇ ਹਨ। ਇਨ੍ਹਾਂ ਤੋਂ ਇਲਾਵਾ ਜਿਹੜੇ ਪੰਛੀ ਸੈਂਸਸ ਦੌਰਾਨ ਨਜ਼ਰ ਆਏ, ਉਨ੍ਹਾਂ ਵਿਚ ਵਾਈਟ ਟੇਲਡ, ਰੈੱਡ ਵਾਟਲਡ, ਗਾਡਵਾਲ ਅਤੇ ਬ੍ਰਾਹਮਣੀ ਡਕ ਸ਼ਾਮਲ ਹੈ।
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਪੰਜਾਬ ਸਕੂਲ ਸਿੱਖਿਆ ਮਹਿਕਮੇ ਵੱਲੋਂ 'ਖੇਡ ਫੰਡਾਂ' ਦੀ ਵਰਤੋਂ ਸਬੰਧੀ ਨਵੀਆਂ ਹਦਾਇਤਾਂ ਜਾਰੀ
NEXT STORY