ਮੋਗਾ (ਵੈੱਬ ਡੈਸਕ, ਵਿਪਨ ਉਂਕਾਰਾ) : ਪੰਜਾਬ 'ਚ ਖੁੱਲ੍ਹੇ ਆਮ ਫਾਇਰ ਦਾਗਣੇ ਹੁਣ ਆਮ ਗੱਲ ਹੋ ਗਈ ਹੋਵੇ। ਪਹਿਲਾਂ ਪਾਰਟੀਆਂ ਅਤੇ ਵਿਆਹਾਂ 'ਚ ਤਾਂ ਕਾਨੂੰਨ ਦੀਆਂ ਧੱਜੀਆਂ ਉੱਡਦੀਆਂ ਹੀ ਸਨ, ਹੁਣ ਧਾਰਮਿਕ ਸਮਾਗਮਾਂ ਵਿਚ ਵੀ ਸ਼ਰੇਆਮ ਫਾਇਰ ਕੀਤੇ ਜਾ ਰਹੇ ਹਨ। ਤਾਜ਼ਾ ਮਾਮਲਾ ਮੋਗਾ ਦਾ ਸਾਹਮਣੇ ਆਇਆ ਹੈ। ਜਿਥੇ ਗੁਰਦੁਆਰਾ ਤਖਤਪੁਰਾ ਸਾਹਿਬ ਦੇ ਮੈਨੇਜਰ ਅਤੇ ਗ੍ਰੰਥੀ ਰਜਿੰਦਰ ਸਿੰਘ ਵਲੋਂ ਅਰਦਾਸ ਵਿਚ ਸ਼ਰੇਆਮ ਫਾਇਰ ਕੀਤੇ ਗਏ। ਦਰਅਸਲ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿਚ ਗ੍ਰੰਥੀ ਸਿੰਘ ਰਜਿੰਦਰ ਸਿੰਘ ਅਰਦਾਸ ਵਿਚ ਪੰਜ ਜੈਕਾਰਿਆਂ ਦੇ ਨਾਲ ਪੰਜ ਫਾਇਰ ਵੀ ਕਰਦਾ ਹੈ।
ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਦੋਂ 'ਜਗ ਬਾਣੀ' ਵਲੋਂ ਉਕਤ ਗ੍ਰੰਥੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਫ ਕਿਹਾ ਕਿ ਵੀਡੀਓ ਵਿਚ ਫਾਇਰ ਕਰਦਾ ਨਜ਼ਰ ਆ ਰਿਹਾ ਵਿਅਕਤੀ ਉਹ ਹੀ ਹੈ ਅਤੇ ਉਹ ਖੁਦ ਇਸ ਦੀ ਪੁਸ਼ਟੀ ਕਰਦਾ ਹੈ। ਰਜਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਇਹ ਵੀਡੀਓ 13 ਨਵੰਬਰ ਦੀ ਹੈ। ਹੁਣ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ ਅਤੇ ਗ੍ਰੰਥੀ ਸਿੰਘ ਨੇ ਵੀ ਫਾਇਰ ਕਰਨ ਦੀ ਪੁਸ਼ਟੀ ਕੀਤੀ ਹੈ ਤਾਂ ਅਜਿਹੇ 'ਚ ਪੁਲਸ ਕੀ ਕਾਰਵਾਈ ਕਰਦੀ ਹੈ ਤਾਂ ਇਹ ਦੇਖਣਾ ਹੋਵੇਗਾ।
ਹਾਰ ਚੋਰੀ ਮਾਮਲਾ, ਖਹਿਰਾ ਦੇ ਪੀ.ਏ. ਦੇ ਦੋਸਤ ਤੇ ਡਰਾਈਵਰ ਤੋਂ ਪੁੱਛਗਿੱਛ ਕਰੇਗੀ ਪੁਲਸ
NEXT STORY