ਪਟਿਆਲਾ (ਕੰਵਲਜੀਤ ਕੰਬੋਜ) : ਵਿਕਾਸ ਕਾਲੋਨੀ 'ਚ ਪਟਿਆਲਾ ਦਾ ਕਿੰਨਰ ਸਮਾਜ ਮੁੰਡਾ ਜੰਮਣ ਦੀ ਵਧਾਈ ਲੈਣ ਪਹੁੰਚਿਆ ਸੀ ਪਰ ਉਸ ਸਮੇਂ ਕੁਝ ਅਜਿਹਾ ਹੋਇਆ ਕਿ ਪਰਿਵਾਰ ਵਾਲਿਆਂ ਨੇ ਵਧਾਈ ਮੰਗਣ ਆਏ ਕਿੰਨਰਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਪੁਲਸ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਪਰਿਵਾਰ ਤੇ ਮੁਹੱਲੇ ਵਾਲਿਆਂ ਨੇ ਇਲਜ਼ਾਮ ਲਾਇਆ ਕਿ ਕਿੰਨਰਾਂ ਨੂੰ ਅਸੀਂ ਜਿੰਨੀ ਵਧਾਈ ਦੇਣਾ ਚਾਹੁੰਦੇ ਹਾਂ, ਇਹ ਓਨੀ ਵਧਾਈ ਨਹੀਂ ਲੈਂਦੇ। ਸਾਡੇ ਕੋਲ ਕਾਲੋਨੀ 'ਚ ਮਤਾ ਪਾਸ ਹੈ ਕਿ ਅਸੀਂ 5100 ਹੀ ਦੇਵਾਂਗੇ ਪਰ ਇਹ ਸਾਡੇ ਕੋਲੋਂ 51 ਹਜ਼ਾਰ ਮੰਗਦੇ ਹਨ। ਇਨ੍ਹਾਂ ਖ਼ਿਲਾਫ਼ ਕਰਵਾਈ ਹੋਣੀ ਚਾਹੀਦੀ ਹੈ। ਘਟਨਾ ਨੂੰ ਵੇਖ ਕੇ ਸਿਮਰਨ ਪਟਿਆਲਾ ਨੇ ਵੀ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਕਿ ਇਹ ਲੋਕ ਇਸੇ ਤਰ੍ਹਾਂ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਹਨ। ਇਨ੍ਹਾਂ ਖ਼ਿਲਾਫ਼ ਕਾਰਵਾਈ ਹੋਵੇ।
ਇਹ ਵੀ ਪੜ੍ਹੋ : ਨਕੋਦਰ: ਭਗਵਾਨ ਵਾਲਮੀਕਿ ਬਾਰੇ ਗਲਤ ਟਿੱਪਣੀ ਕਰਨ 'ਤੇ ਭੜਕਿਆ ਸਮਾਜ, ਥਾਣੇ 'ਚ ਲਾਇਆ ਧਰਨਾ
ਇਹ ਸਭ ਹੋਣ 'ਤੇ ਪਟਿਆਲਾ ਦਾ ਕਿੰਨਰ ਸਮਾਜ ਇਕਜੁੱਟ ਹੋ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਤੋਂ ਗਲਤੀ ਹੋਈ ਹੈ ਤਾਂ ਅਸੀਂ ਮੁਆਫ਼ੀ ਮੰਗਦੇ ਹਾਂ ਪਰ ਇਸ ਤਰ੍ਹਾਂ ਵੀਡੀਓ ਬਣਾ ਕੇ ਵਾਇਰਲ ਨਹੀਂ ਕਰਨੀ ਚਾਹੀਦੀ ਸੀ। ਅਸੀਂ ਰੋਜ਼ ਵਧਾਈ ਨਹੀਂ ਮੰਗਦੇ। ਇਸ ਮਾਮਲੇ 'ਚ 'ਨਕਲੀ' ਸਿਮਰਨ ਪਟਿਆਲਾ ਨੂੰ ਨਹੀਂ ਬੋਲਣਾ ਚਾਹੀਦਾ। ਉਹ ਇਕ ਧੋਖੇਬਾਜ਼ ਹੈ। ਉਸ ਨੇ ਪਹਿਲਾਂ ਵਿਆਹ ਕਰਵਾਇਆ, ਫਿਰ ਆਪਣੇ ਘਰਵਾਲੇ 'ਤੇ ਇਲਜ਼ਾਮ ਲਗਾਏ। ਉਹ ਕੋਈ ਕਿੰਨਰ ਨਹੀਂ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹਾਲਾਤ ਨੂੰ ਹੋਰ ਵਿਗਾੜ ਸਕਦੇ ਹਨ ਕੋਰੋਨਾ ਤੇ ਡੇਂਗੂ, 47 ਮਰੀਜ਼ ਆਏ ਪਾਜ਼ੇਟਿਵ, 6 ICU 'ਚ ਦਾਖ਼ਲ
NEXT STORY