ਮੰਡੀ ਗੋਬਿੰਦਗੜ੍ਹ, ਸਿਡਨੀ (ਮੱਗੋ)— ਆਸਟ੍ਰੇਲੀਆ ਦੇ ਸਿਡਨੀ ਵਿਚ 19 ਤੋਂ 29 ਮਾਰਚ ਤੱਕ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ਆਈ. ਐੱਸ. ਐੱਸ. ਐੱਫ.) ਵਲੋਂ ਆਯੋਜਿਤ ਕੀਤੀ ਜਾ ਰਹੀ ਜੂਨੀਅਰ ਵਰਲਡ ਕੱਪ ਰਾਈਫਲ, ਪਿਸਟਲ ਸ਼ੂਟ ਗੰਨ ਮੁਕਾਬਲੇ ਵਿਚ ਮੰਡੀ ਗੋਬਿੰਦਗੜ੍ਹ ਦੇ ਅਰਜੁਨ ਸਿੰਘ ਚੀਮਾ ਪੁੱਤਰ ਸੰਦੀਪ ਸਿੰਘ ਚੀਮਾ (ਚੀਮਾ ਫਿਲਿੰਗ ਸਟੇਸ਼ਨ ਵਾਲੇ) ਨੇ ਭਾਰਤ ਦੀ ਅਗਵਾਈ ਕਰਦੇ ਹੋਏ ਏਅਰ ਪਿਸਟਲ ਮੁਕਾਬਲੇ ਵਿਚ ਇਕ ਵਾਰ ਫਿਰ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਇਸ ਚੈਂਪੀਅਨਸ਼ਿਪ ਵਿਚ ਦੁਨੀਆ ਭਰ ਦੇ ਦੇਸ਼ਾਂ ਤੋਂ 153 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ। ਇਸ ਵਿਚ 16 ਖਿਡਾਰੀਆਂ ਨੇ ਆਪਣੇ ਦੇਸ਼ਾਂ ਦੀ ਅਗਵਾਈ ਕਰਦੇ ਹੋਏ ਟੀਮ ਸਮੇਤ 10 ਮੀਟਰ ਏਅਰ ਪਿਸਟਲ ਵਿਚ ਸੋਨ ਤਮਗੇ ਹਾਸਲ ਕੀਤੇ ਹਨ। ਇਸ ਮੁਕਾਬਲੇ ਵਿਚ ਅਰਜੁਨ ਨੇ 557/600 ਦੇ ਨਾਲ ਦੂਸਰਾ ਸਭ ਤੋਂ ਵੱਧ ਸਕੋਰ ਹਾਸਲ ਕੀਤਾ। ਟੀਮ ਵਿਚ ਅਰਜੁਨ ਚੀਮਾ, ਅਨਮੋਲ ਅਤੇ ਗੌਰਵ ਰਾਣਾ ਨੇ ਗੋਲਡ ਮੈਡਲ ਹਾਸਲ ਕੀਤੇ ਹਨ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਰਜੁਨ ਸਿੰਘ ਚੀਮਾ ਸ਼ਹਿਰ ਦੇ ਮੰਨੇ-ਪ੍ਰਮੰਨੇ ਓ. ਪੀ. ਬਾਂਸਲ ਸਕੂਲ ਵਿਚ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ ਜੋ ਕਿ ਇਸ ਤੋਂ ਪਹਿਲਾਂ ਵੀ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਅਗਵਾਈ ਕਰਦੇ ਹੋਏ ਦੇਸ਼ ਦੇ ਲਈ ਕਈ ਗੋਲਡ ਮੈਡਲ ਜਿੱਤ ਚੁੱਕਾ ਹੈ।
ਤਹਿਬਾਜ਼ਾਰੀ ਟੀਮ ਨੇ ਨਗਰ ਨਿਗਮ ਦੀ ਜਗ੍ਹਾ 'ਚ ਰੱਖਿਆ ਸਾਮਾਨ ਕਬਜ਼ੇ 'ਚ ਲਿਆ
NEXT STORY