ਨਾਭਾ/ਪਟਿਆਲਾ (ਰਾਹੁਲ ਖੁਰਾਣਾ) : ਪੰਜਾਬ 'ਚ ਦਿਨੋ-ਦਿਨ ਗੁੰਡਾਗਰਦੀ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਨਾਭਾ 'ਚ ਸਾਹਮਣੇ ਆਇਆ ਹੈ, ਜਿੱਥੇ ਪੰਜਾਬ ਪੁਲਸ ਦੇ ਕਾਂਸਟੇਬਲ ਅਨਿਲ ਪਾਲ ਦੇ ਸਿਰ 'ਤੇ 4-5 ਹਮਲਾਵਰਾਂ ਨੇ ਤਲਵਾਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ, ਜੋ ਨਾਭਾ ਦੇ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਹੈ। ਉਸ ਦੇ ਸਿਰ 'ਤੇ ਕਈ ਟਾਂਕੇ ਲੱਗੇ ਹਨ। ਪੁਲਸ ਮੁਲਾਜ਼ਮ ਪਟਿਆਲਾ ਤੋਂ ਡਿਊਟੀ ਕਰਕੇ ਨਾਭਾ ਆਪਣੇ ਘਰ ਪਰਤ ਰਿਹਾ ਸੀ, ਜਦੋਂ ਉਹ ਮੋਟਰਸਾਈਕਲ 'ਤੇ ਆ ਰਿਹਾ ਸੀ ਤਾਂ ਉਹ ਰਸਤੇ ਵਿਚ ਸਾਮਾਨ ਲੈਣ ਲਈ ਰੁਕਿਆ। ਉਸ ਨੇ ਉਥੇ ਖੜ੍ਹੇ ਕੁਝ ਮੁੰਡਿਆਂ ਨੂੰ ਪਰ੍ਹੇ ਹੋਣ ਲਈ ਕਿਹਾ ਤਾਂ ਅੱਗੋਂ ਉਨ੍ਹਾਂ ਸਿਰ 'ਤੇ ਤਲਵਾਰਾਂ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਰੂਪ 'ਚ ਫੱਟੜ ਕਰ ਦਿੱਤਾ। ਪੀੜਤ ਪੁਲਸ ਕਾਂਸਟੇਬਲ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ : ਲਾਵਾਰਿਸ ਅਟੈਚੀ ਮਿਲਣ ਨਾਲ ਮਚੀ ਹਫੜਾ-ਦਫੜੀ, ਦੇਰ ਰਾਤ ਪੁਲਸ ਨੂੰ ਪਈਆਂ ਭਾਜੜਾਂ
ਇਸ ਮੌਕੇ ਜ਼ਖਮੀ ਹੋਏ ਕਾਂਸਟੇਬਲ ਅਨਿਲ ਪਾਲ ਨੇ ਕਿਹਾ ਕਿ ਮੈਂ ਆਪਣੀ ਡਿਊਟੀ ਕਰਕੇ ਵਾਪਸ ਘਰ ਪਰਤ ਰਿਹਾ ਸੀ ਤਾਂ ਅਚਾਨਕ ਰਸਤੇ 'ਚ ਸਾਮਾਨ ਲੈਣ ਲਈ ਰੁਕਿਆ। ਮੈਂ ਮੋਟਰਸਾਈਕਲ ਤੋਂ ਨੌਜਵਾਨਾਂ ਨੂੰ ਪਿੱਛੇ ਹੋਣ ਲਈ ਕਿਹਾ ਤਾਂ ਉਨ੍ਹਾਂ ਨੇ ਤਲਵਾਰਾਂ ਨਾਲ ਮੇਰੇ 'ਤੇ ਹਮਲਾ ਕਰਕੇ ਗੰਭੀਰ ਰੂਪ ਵਿੱਚ ਫੱਟੜ ਕਰ ਦਿੱਤਾ। ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ। ਇਸ ਮੌਕੇ ਪੀੜਤ ਕਾਂਸਟੇਬਲ ਦੇ ਪਿਤਾ ਧਰਮਪਾਲ ਤੇ ਭਰਾ ਅਨਿਲ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਇਹ ਹਮਲਾਵਰ ਕੌਣ ਸਨ ਪਰ ਜਿਨ੍ਹਾਂ ਨੇ ਹਮਲਾ ਕੀਤਾ, ਉਹ ਸਾਡੇ ਨਾਲ ਹੀ ਮੁਹੱਲੇ ਵਿੱਚ ਰਹਿੰਦੇ ਹਨ। ਉਨ੍ਹਾਂ ਵੱਲੋਂ ਹਮਲਾ ਕਿਉਂ ਕੀਤਾ ਗਿਆ, ਸਾਡੀ ਤਾਂ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਹੈ। ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਜਬਰ-ਜ਼ਿਨਾਹ ਮਾਮਲੇ 'ਚ ਦੋਸ਼ੀ ਦੀ ਗ੍ਰਿਫ਼ਤਾਰੀ ਨਾ ਹੋਣ 'ਤੇ ਲੋਕਾਂ ਦਾ ਫੁੱਟਿਆ ਗੁੱਸਾ, ਥਾਣੇ ਦੇ ਬਾਹਰ ਲਾਇਆ ਧਰਨਾ
ਇਸ ਮੌਕੇ ਨਾਭਾ ਦੇ ਸਰਕਾਰੀ ਹਸਪਤਾਲ ਦੀ ਡਾਕਟਰ ਨੇ ਕਿਹਾ ਕਿ ਜ਼ਖਮੀ ਦੇ ਸਿਰ 'ਚ ਟਾਂਕੇ ਲੱਗੇ ਹਨ, ਜਿਨ੍ਹਾਂ ਦੀ ਹਾਲਤ ਹੁਣ ਸਟੇਬਲ ਹੈ। ਨਾਭਾ ਕੋਤਵਾਲੀ ਦੇ ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਕਿਹਾ ਕਿ ਅਸੀਂ ਮੌਕੇ 'ਤੇ ਹਸਪਤਾਲ ਪਹੁੰਚੇ। ਅਸੀਂ 2 ਤੇਜ਼ਧਾਰ ਹਥਿਆਰ ਕਬਜ਼ੇ ਵਿੱਚ ਲਏ ਹਨ। ਜਾਂਚ ਕਰਕੇ ਜੋ ਯੋਗ ਕਾਰਵਾਈ ਹੋਵੇਗੀ, ਅਮਲ ਵਿੱਚ ਲਿਆਂਦੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਲਾਵਾਰਿਸ ਅਟੈਚੀ ਮਿਲਣ ਨਾਲ ਮਚੀ ਹਫੜਾ-ਦਫੜੀ, ਦੇਰ ਰਾਤ ਪੁਲਸ ਨੂੰ ਪਈਆਂ ਭਾਜੜਾਂ
NEXT STORY