ਅੰਮ੍ਰਿਤਸਰ (ਛੀਨਾ) : ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ 4 ਸਾਲ ਆਪਣੀ ਹਵਸ ਦਾ ਸ਼ਿਕਾਰ ਬਨਾਉਣ ਵਾਲੇ ਫੌਜੀ ਵਲੋਂ ਕਿਸੇ ਹੋਰ ਲੜਕੀ ਨਾਲ ਮੰਗਣੀ ਕਰਵਾਉਣ ਤੋਂ ਬਾਅਦ ਪੀੜਤ ਮਨੁ (ਕਾਲਪਨਿਕ ਨਾਂ) ਨੇ ਪੁਲਸ ਕਮਿਸ਼ਨਰ ਅਤੇ ਐੱਸ. ਸੀ. ਕਮਿਸ਼ਨ ਨੂੰ ਦਰਖ਼ਾਸਤ ਦੇ ਕੇ ਫੌਜੀ ਖਿਲਾਫ ਕਾਨੂੰਨ ਅਨੁਸਾਰ ਬਣਦੀ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤਾ ਨੇ ਕਿਹਾ ਕਿ ਕਰੀਬ 4 ਸਾਲ ਪਹਿਲਾਂ ਸ਼ਮਸ਼ੇਰ ਸਿੰਘ ਫੌਜੀ ਵਾਸੀ ਪਿੰਡ ਪਿੱਦੀ ਜ਼ਿਲਾ ਤਰਨਤਾਰਨ ਨਾਲ ਉਸ ਦਾ ਮੇਲ ਹੋਇਆ ਸੀ, ਜਿਸ ਨੇ ਵਿਆਹ ਦਾ ਝਾਂਸਾ ਦੇ ਕੇ ਹੁਣ ਤੱਕ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਵੱਖ-ਵੱਖ ਹੋਟਲਾਂ ਸਮੇਤ ਆਪਣੇ ਘਰ ਲਿਜਾ ਕੇ ਕਈ ਵਾਰ ਮੈਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਉਸ ਦੇ ਪਰਿਵਾਰਕ ਮੈਂਬਰ ਵੀ ਮੈਨੂੰ ਆਪਣੀ ਨੂੰਹ ਵਜੋਂ ਹੀ ਦੇਖਦੇ ਸਨ। ਫੌਜੀ ਜਦੋਂ ਵੀ ਛੁੱਟੀ ਆਉਂਦਾ, ਜ਼ਿਆਦਾਤਰ ਸਮਾਂ ਮੇਰੇ ਨਾਲ ਹੀ ਬਤੀਤ ਕਰਦਾ ਸੀ। ਇਸ ਬਾਰੇ ਉਸ ਦੇ ਪਰਿਵਾਰ ਵਾਲੇ ਵੀ ਚੰਗੀ ਤਰ੍ਹਾਂ ਜਾਣਦੇ ਸਨ। ਪੀੜਤਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਮੈਂ ਮਜ਼੍ਹਬੀ ਸਿੱਖ ਪਰਿਵਾਰ ਨਾਲ ਸਬੰਧਤ ਹਾਂ ਅਤੇ ਸ਼ਮਸ਼ੇਰ ਸਿੰਘ ਫੌਜੀ ਜੱਟ ਹੈ। ਉਸ ਨੇ ਹੁਣ 4 ਸਾਲਾਂ ਬਾਅਦ ਇਹ ਕਹਿ ਕਿ ਕਿਸੇ ਹੋਰ ਲੜਕੀ ਨਾਲ ਮੰਗਣੀ ਕਰਵਾ ਲਈ ਹੈ ਕਿ ਮੇਰੇ ਪਰਿਵਾਰ ਵਾਲੇ ਮਜ਼੍ਹਬੀ ਲੜਕੀ ਨਾਲ ਵਿਆਹ ਕਰਵਾਉਣ ਲਈ ਸਹਿਮਤ ਨਹੀ ਹੋ ਰਹੇ। ਪੀੜਤਾ ਨੇ ਕਿਹਾ ਕਿ ਉਕਤ ਫੌਜੀ ਨਾਲ ਮੇਰੀਆਂ ਬਹੁਤ ਸਾਰੀਆ ਅਸ਼ਲੀਲ ਫੋਟੋਆਂ ਅਤੇ ਵੀਡੀਓਜ਼ ਵੀ ਮੇਰੇ ਕੋਲ ਹਨ, ਜਿਹੜੀਆਂ ਕਿ ਸਬੂਤ ਦੇ ਤੌਰ 'ਤੇ ਮੈਂ ਕਿਸੇ ਵੇਲੇ ਵੀ ਪੇਸ਼ ਕਰ ਸਕਦੀ ਹਾਂ। ਉਸ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਮੇਰੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਉਕਤ ਫੌਜੀ ਖਿਲਾਫ ਕਾਨੂੰਨ ਅਨੁਸਾਰ ਬਣਦੀ ਸਖਤ ਕਾਰਵਾਈ ਕੀਤੀ ਜਾਵੇ।
ਫੌਜੀ ਦੇ ਪਿਤਾ ਨੇ ਦੋਸ਼ਾਂ ਨੂੰ ਨਕਾਰਿਆ
ਇਸ ਸਬੰਧੀ ਜਦੋਂ ਸ਼ਮਸ਼ੇਰ ਸਿੰਘ ਫੌਜੀ ਦੇ ਪਿਤਾ ਅਮਰੀਕ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਪੀੜਤਾ ਵਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਉਹ ਅੱਜ ਤੱਕ ਕਦੇ ਵੀ ਸਾਡੇ ਘਰ ਨਹੀਂ ਆਈ, ਉਹ ਤਾਂ ਮੇਰੇ ਪੁੱਤ ਨੂੰ ਬਲੈਕਮੇਲ ਕਰਦੀ ਸੀ। ਹੁਣ ਜਦੋਂ ਫੌਜੀ ਨੇ ਪੈਸੇ ਦੇਣੇ ਬੰਦ ਕਰ ਦਿੱਤੇ ਤਾਂ ਉਸ ਦੇ (ਫੌਜੀ) ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਅਤੇ ਉਸ ਨੂੰ ਬਦਨਾਮ ਕਰਨ ਦੇ ਰਾਹ 'ਤੇ ਤੁਰ ਪਈ ਹੈ। ਉਨ੍ਹਾਂ ਕਿਹਾ ਕਿ ਮਨੁ ਦੇ ਲਾਏ ਗਏ ਸਾਰੇ ਹੀ ਦੋਸ਼ਾਂ ਦੀ ਉਹ ਜਾਂਚ ਕਰਵਾਉਣ ਲਈ ਤਿਆਰ ਹਨ।
ਮਮਦੋਟ : ਹਾਈ ਅਲਰਟ ਦਰਮਿਆਨ ਸਰਹੱਦ ਤੋਂ ਸ਼ੱਕੀ ਵਿਅਕਤੀ ਗ੍ਰਿਫਤਾਰ
NEXT STORY