ਜਲੰਧਰ (ਸੋਨੂੰ) - ਦੇਸ਼ ਦੀ ਸੇਵਾ ਲਈ ਫੌਜ 'ਚ ਜਾਣ ਦੀ ਚਾਹਤ ਰੱਖਣ ਵਾਲੇ ਪੰਜਾਬ ਦੇ ਵੱਖ-ਵੱਖ ਜਿਲਿਆਂ ਦੇ ਨੌਜਵਾਨਾਂ ਲਈ ਜਲੰਧਰ 'ਚ ਭਰਤੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਭਰਤੀ ਪ੍ਰਕਿਰਿਆ 2 ਦਸੰਬਰ ਤੋਂ 8 ਦਸੰਬਰ ਤੱਕ ਚੱਲੇਗੀ। ਭਰਤੀ ਸਬੰਧੀ ਜਾਣਕਾਰੀ ਦਿੰਦੇ ਹੋਏ ਬਿਰਗੇਡੀਅਰ ਨੇ ਦੱਸਿਆ ਕਿ ਇਸ ਭਰਤੀ ਲਈ 13,400 ਨੌਜਵਾਨਾਂ ਵਲੋਂ ਰਿਜਸਟ੍ਰੇਸ਼ਨ ਕਰਵਾਈ ਗਈ ਸੀ, ਜਿਸ ਤਹਿਤ ਰੋਜ਼ਾਨਾ 2500 ਤੋਂ 3000 ਨੌਜਵਾਨ ਭਰਤੀ ਦੇਖਣ ਲਈ ਆ ਰਹੇ ਹਨ। ਬ੍ਰਿਰਗੇਡੀਅਰ ਨੇ ਦੱਸਿਆ ਕਿ ਜਲਦ ਹੀ ਇਹ ਭਰਤੀ ਨਿਯਮਾਂ 'ਚ ਬਦਲ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਬ੍ਰਿਗੇਡੀਅਰ ਜਗਦੀਪ ਦਹੀਆ ਨੇ ਇਸ ਸੰਬਧੀ ਚਿੰਤਾਂ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਭਰਤੀ ਲਈ ਆ ਰਹੇ ਨੌਜਵਾਨਾਂ 'ਚੋਂ ਬਹੁਤ ਘੱਟ ਨੌਜਵਾਨ ਸਰੀਰਕ ਪ੍ਰਿਖਿਆ ਪਾਸ ਕਰ ਰਹੇ ਹਨ।
‘ਡਾ. ਗਾਂਧੀ ਦੇ ਯਤਨਾਂ ਸਦਕਾ ਹੀ ਵਤਨ ਆਈ ਮੇਰੇ ਪੁੱਤ ਦੀ ਲਾਸ਼’
NEXT STORY