ਲੁਧਿਆਣਾ(ਰਿਸ਼ੀ)-ਅੱਖਾਂ ਵਿਚ ਮਿਰਚਾਂ ਪਾ ਕੇ ਅਤੇ ਖਿਡਾਉਣਾ ਪਿਸਤੌਲ ਦਿਖਾ ਕੇ ਬੈਂਕਾਂ 'ਚੋਂ ਕੈਸ਼ ਕਢਵਾ ਕੇ ਜਾ ਰਹੇ ਰਾਹਗੀਰਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਐੱਸ. ਟੀ. ਯੂ. ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰ ਸਕੀ ਹੈ, ਜਦਕਿ ਬਾਕੀ ਦੋ ਫਰਾਰ ਹਨ। ਇਸ ਗੱਲ ਦਾ ਖੁਲਾਸਾ ਡੀ. ਸੀ. ਪੀ. ਕ੍ਰਾਈਮ ਗਗਨ ਅਜੀਤ ਸਿੰਘ ਨੇ ਸ਼ਨੀਵਾਰ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਸੈੱਲ ਦੇ ਮੁਖੀ ਪ੍ਰੇਮ ਸਿੰਘ ਵੱਲੋਂ ਗਿਰੋਹ ਦੇ ਮੈਂਬਰਾਂ ਨੂੰ ਅੱਜ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ, ਜਦੋਂ ਪਿੰਡ ਕੈਂਡ ਦੇ ਪੁਲ ਨੇੜੇ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ। ਗਿਰੋਹ ਦੇ ਮੈਂਬਰ ਬੈਂਕ ਦੇ ਬਾਹਰ ਆਪਣੇ ਮੋਟਰਸਾਈਕਲ ਅਤੇ ਕਾਰਾਂ ਵਿਚ ਜਾ ਕੇ ਬੈਠ ਜਾਂਦੇ ਹਨ ਅਤੇ ਘੰਟਿਆਂਬੱਧੀ ਅਜਿਹੇ ਵਿਅਕਤੀ ਦੇ ਬੈਂਕ 'ਚੋਂ ਬਾਹਰ ਨਿਕਲਣ ਦਾ ਇੰਤਜ਼ਾਰ ਕਰਦੇ, ਜੋ ਇਕੱਲਾ ਹੈ ਅਤੇ ਵੱਡੀ ਮਾਤਰਾ ਵਿਚ ਨਕਦੀ ਕਢਵਾ ਕੇ ਜਾ ਰਿਹਾ ਹੋਵੇ, ਜਿਸ ਨੂੰ ਰਸਤੇ ਵਿਚ ਰੋਕ ਕੇ ਜਾਂ ਤਾਂ ਖਿਡਾਉਣਾ ਪਿਸਤੌਲ ਦਿਖਾ ਕੇ ਜਾਂ ਫਿਰ ਅੱਖਾਂ ਵਿਚ ਮਿਰਚਾਂ ਪਾ ਕੇ ਲੁੱਟ ਲੈਂਦੇ ਸਨ।
ਗਿਰੋਹ ਦਾ ਇਕ ਮੈਂਬਰ ਸਾਬਕਾ ਫੌਜੀ ਤੇ ਦੂਸਰਾ ਹੱਤਿਆ ਦੇ ਮਾਮਲੇ 'ਚ ਪੀ. ਓ.ਪੁਲਸ ਵੱਲੋਂ ਫੜੇ ਗਏ ਗਿਰੋਹ ਦੇ ਮੈਂਬਰਾਂ 'ਚੋਂ ਇਕ ਮੈਂਬਰ ਹਰਿੰਦਰ ਸਿੰਘ ਸਾਬਕਾ ਫੌਜੀ ਹੈ, ਜੋ 6 ਸਾਲ ਪਹਿਲਾਂ ਨੌਕਰੀ ਛੱਡ ਚੁੱਕਾ ਹੈ, ਜਦਕਿ ਦੂਸਰਾ ਮੈਂਬਰ ਨੈਲਸਨ ਮਸੀਹ ਖਿਲਾਫ ਥਾਣਾ ਕੋਟਲਾ, ਸੂਰਤ ਵਿਚ ਹੱਤਿਆ ਦਾ ਕੇਸ ਦਰਜ ਹੈ, ਜਿਸ 'ਚ ਅਦਾਲਤ ਵੱਲੋਂ 2011 ਵਿਚ ਉਸ ਨੂੰ ਪੀ. ਓ. ਕਰਾਰ ਦਿੱਤਾ ਜਾ ਚੁੱਕਾ ਹੈ। ਪੁਲਸ ਤੋਂ ਬਚਣ ਲਈ ਉਹ 6 ਸਾਲਾਂ ਤੋਂ ਲੁਧਿਆਣ 'ਚ ਆ ਕੇ ਕਿਰਾਏ 'ਤੇ ਰਹਿਣ ਲੱਗ ਪਿਆ ਅਤੇ ਪ੍ਰਾਈਵੇਟ ਨੌਕਰੀ ਕਰਨ ਲੱਗਾ।
ਘਰੇਲੂ ਕਲੇਸ਼ ਤੋਂ ਦੁਖੀ ਜੋੜੇ ਨੇ ਨਹਿਰ 'ਚ ਮਾਰੀ ਛਾਲ
NEXT STORY