ਅਬੋਹਰ(ਸੁਨੀਲ)-ਅਦਾਲਤ ਨੇ ਜਾਅਲੀ ਆਰ. ਸੀ. ਤਿਆਰ ਕਰ ਕੇ ਗੱਡੀ ਵੇਚਣ ਵਾਲੇ 2 ਦੋਸ਼ੀਆਂ ਨੂੰ ਜੇਲ ਭੇਜਿਆ ਹੈ। ਪੁਲਸ ਪਾਰਟੀ ਨੇ ਜਾਅਲੀ ਆਰ. ਸੀ. ਤਿਆਰ ਕਰ ਕੇ ਡੈਮੇਜ ਗੱਡੀਆਂ ਨੂੰ ਖਰੀਦ ਕੇ ਉਸ ਨੂੰ ਨਵਾਂ ਰੂਪ ਦੇਣ ਦੇ ਮਾਮਲੇ ਵਿਚ 4 ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਦੋਸ਼ੀਆਂ ਤੋਂ ਪਹਿਲਾਂ 9 ਗੱਡੀਆਂ ਬਰਾਮਦ ਕੀਤੀਆਂ ਸਨ। ਪੁਲਸ ਨੇ ਇਨ੍ਹਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ 'ਚ ਭੁਪਿੰਦਰ ਸਿੰਘ ਉਰਫ ਹੈਪੀ ਪੁਤਰ ਪਿਰਥੀ ਰਾਮ ਵਾਸੀ ਜੈਨ ਨਗਰੀ, ਸੁਸ਼ੀਲ ਕੁਮਾਰ ਉਰਫ ਸੋਨੂੰ ਪੁੱਤਰ ਹੇਤਰਾਮ ਵਾਸੀ ਬਸੰਤ ਨਗਰ ਅਬੋਹਰ ਨੂੰ ਪੁਲਸ ਨੇ ਚੋਰੀ ਦੀਆਂ ਗੱਡੀਆਂ ਨੂੰ ਖਰੀਦ ਕੇ ਅੱਗੇ ਵੇਚਣ ਤੇ ਇਸੇ ਮਾਮਲੇ 'ਚ ਉਨ੍ਹਾਂ ਦੇ ਸਹਿਯੋਗੀ ਵਿਕਰਮ ਪੁੱਤਰ ਰਾਮ ਸਵਰੂਪ ਵਾਸੀ ਗੁੰਮਜਾਲ, ਸੁਖਵਿੰਦਰ ਸਿੰਘ ਉਰਫ ਸੁੱਖਾ ਉਰਫ ਉਰਫ ਗੁਜਾ ਪੁੱਤਰ ਮਲਕੀਤ ਸਿੰਘ ਵਾਸੀ ਜਲੰਧਰ ਨੂੰ ਗ੍ਰਿਫਤਾਰ ਕੀਤਾ ਹੈ। ਦੋ ਦੋਸ਼ੀਆਂ ਹੈਪੀ ਤੇ ਸੋਨੂੰ ਨੂੰ 12 ਦਿਨ ਦੇ ਪੁਲਸ ਰਿਮਾਂਡ ਤੋਂ ਬਾਅਦ ਮਾਣਯੋਗ ਜੱਜ ਮੈਡਮ ਸਤਵੀਰ ਕੌਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਮਾਣਯੋਗ ਜੱਜ ਨੇ ਉਨ੍ਹਾਂ ਨੂੰ ਜੇਲ ਭੇਜਣ ਦੇ ਹੁਕਮ ਦਿੱਤੇ, ਜਦਕਿ ਇਸ ਮਾਮਲੇ 'ਚ ਦੋ ਦੋਸ਼ੀ ਵਿਕਰਮ ਤੇ ਸੁਖਜਿੰਦਰ ਸਿੰਘ ਨੂੰ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ।
ਕਾਲਜ ਬੱਸ ਪਲਟਣ ਕਾਰਨ 2 ਵਿਦਿਆਰਥਣਾਂ ਸਮੇਤ 3 ਜ਼ਖਮੀ
NEXT STORY