ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)-ਪੁਲਸ ਨੇ ਵੱਖ-ਵੱਖ ਕੇਸਾਂ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਐੱਸ. ਪੀ. ਡੀ. ਸਵਰਨ ਸਿੰਘ ਖੰਨਾ ਨੇ ਦੱਸਿਆ ਕਿ ਥਾਣਾ ਸਦਰ ਬਰਨਾਲਾ ਦੇ ਹੌਲਦਾਰ ਕੁਲਵੰਤ ਸਿੰਘ ਗਸ਼ਤ ਦੌਰਾਨ ਪਿੰਡ ਫਰਵਾਹੀ ਵਿਖੇ ਮੌਜੂਦ ਸੀ ਤਾਂ ਮੁਖਬਰ ਦੀ ਇਤਲਾਹ 'ਤੇ ਦੋਸ਼ੀ ਅਮਨਦੀਪ ਉਰਫ ਮਨੀ ਪੁੱਤਰ ਨਰਾਇਣ ਦਾਸ ਵਾਸੀ ਅਕਾਲਗੜ੍ਹ ਬਸਤੀ ਬਰਨਾਲਾ 'ਤੇ ਰੇਡ ਕਰ ਕੇ ਉਸ ਕੋਲੋਂ 11 ਬੋਤਲਾਂ ਠੇਕਾ ਸ਼ਰਾਬ ਦੇਸੀ ਦੀਆਂ ਬਰਾਮਦ ਕੀਤੀਆਂ। ਥਾਣਾ ਟੱਲੇਵਾਲ ਦੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਗਸ਼ਤ ਦੌਰਾਨ ਬਾਹੱਦ ਪਿੰਡ ਮੂਮ ਮੌਜੂਦ ਸੀ ਤਾਂ ਦੋਸ਼ੀ ਭਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਤੇ ਰਾਮ ਕੌਰ ਪਤਨੀ ਭਿੰਦਰ ਸਿੰਘ ਵਾਸੀ ਦੁੱਲਾ ਪੱਤੀ ਸ਼ੇਰਪੁਰ ਨੂੰ ਕਾਰ ਸਮੇਤ ਕਾਬੂ ਕਰ ਕੇ ਉਨ੍ਹਾਂ ਕੋਲੋਂ 5 ਕਿਲੋ ਚੂਰਾ ਪੋਸਤ ਬਰਾਮਦ ਕੀਤਾ।
ਥਾਣਾ ਠੁੱਲੀਵਾਲ ਦੇ ਹੌਲਦਾਰ ਅਮਰੀਕ ਸਿੰਘ ਗਸ਼ਤ ਦੌਰਾਨ ਬੱਸ ਸਟੈਂਡ ਪਿੰਡ ਵਜੀਦਕੇ ਕਲਾਂ ਮੌਜੂਦ ਸੀ ਤਾਂ ਚੈਕਿੰਗ ਦੌਰਾਨ ਹਰਵਿੰਦਰ ਸਿੰਘ ਉਰਫ ਮੰਗਾ ਪੁੱਤਰ ਸਤਨਾਮ ਸਿੰਘ ਵਾਸੀ ਅਕਾਲਗੜ੍ਹ ਬਸਤੀ ਬਰਨਾਲਾ ਨੂੰ ਕਾਬੂ ਕਰ ਕੇ ਉਸ ਕੋਲੋਂ 12 ਬੋਤਲਾਂ ਠੇਕਾ ਸ਼ਰਾਬ ਦੇਸੀ ਦੀਆਂ ਬਰਾਮਦ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਆਹ ਦਾ ਝਾਂਸਾ ਦੇ ਕੇ ਗ੍ਰੰਥੀ ਨਾਬਾਲਗ ਲੜਕੀ ਨੂੰ ਲੈ ਕੇ ਫਰਾਰ
NEXT STORY