ਬਠਿੰਡਾ (ਸੁਖਵਿੰਦਰ) : ਸਦਰ ਬਠਿੰਡਾ ਪੁਲਸ ਵੱਲੋਂ ਚੂਰਾ-ਪੋਸਤ ਬਰਾਮਦ ਕਰਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਹੌਲਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਬੀੜ ਤਲਾਬ ਵਿਖੇ ਮੁਲਜ਼ਮ ਅਮਰਜੀਤ ਸਿੰਘ ਅਤੇ ਰਾਜੇਸ਼ ਕੁਮਾਰ ਵਾਸੀ ਬੀੜ ਤਲਾਬ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਹੈ।
ਪੁਲਸ ਵੱਲੋਂ ਮੁਲਜ਼ਮਾਂ ਦੇ ਠਿਕਾਣੇ ’ਤੇ ਛਾਪੇਮਾਰੀ ਕਰ ਕੇ 10 ਕਿਲੋ ਚੂਰਾ-ਪੋਸਤ ਬਰਾਮਦ ਕੀਤਾ ਹੈ। ਪੁਲਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਤਰੱਕੀ ਦੇ ਕੇ ETO ਸੁਖਪ੍ਰੀਤ ਕੌਰ ਨੂੰ ਮਿਲੀ ਅੰਮ੍ਰਿਤਸਰ ਰੇਂਜ ’ਚ ਤਾਇਨਾਤੀ
NEXT STORY