ਅਬੋਹਰ(ਸੁਨੀਲ)—ਜ਼ਿਲਾ ਪੁਲਸ ਕਪਤਾਨ ਕੇਤਨ ਬਲੀਰਾਮ ਪਾਟਿਲ, ਪੁਲਸ ਕਪਤਾਨ ਅਮਰਜੀਤ ਸਿੰਘ ਤੇ ਪੁਲਸ ਉਪਕਪਤਾਨ ਗੁਰਬਿੰਦਰ ਸਿੰਘ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਨਗਰ ਥਾਣਾ ਨੰ. 1 ਮੁਖੀ ਗੁਰਮੀਤ ਸਿੰਘ ਤੇ ਸਹਾਇਕ ਸਬ ਇੰਸਪੈਕਟਰ ਰਾਜਵਿੰਦਰ ਉਰਫ ਲਾਲਾ ਪੁਲਸ ਪਾਰਟੀ ਸਮੇਤ ਦੌਰਾਨੇ ਗਸ਼ਤ ਸੀਡਫਾਰਮ ਵੱਲ ਜਾ ਰਹੇ ਸੀ ਤਾਂ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਘਰ ਵਿਚ ਛਾਪਾ ਮਾਰਿਆ ਤਾਂ ਉਥੋਂ 50 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਮੌਕੇ 'ਤੇ ਫੜੇ ਗਏ ਦੋਸ਼ੀ ਦੀ ਪਛਾਣ ਜਸਪਾਲ ਸਿੰਘ ਊਰਫ ਪਾਲਾ ਪੁੱਤਰ ਬਲਵੰਤ ਸਿੰਘ ਵਾਸੀ ਢਾਣੀ ਕੜਾਕਾ ਸਿੰਘ ਦੇ ਰੂਪ 'ਚ ਹੋਈ। ਪੁਲਸ ਨੇ ਨਗਰ ਥਾਣਾ ਅਬੋਹਰ ਵਿਚ ਮਾਮਲਾ ਦਰਜ ਕੀਤਾ ਹੈ। ਦੋਸ਼ੀ ਨੂੰ ਮਾਣਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਨੇ ਦੋਸ਼ੀ ਨੂੰ ਜੇਲ ਭੇਜਣ ਦੇ ਹੁਕਮ ਦਿੱਤੇ।
ਪਾਵਰਕਾਮ ਦਫਤਰ ਦੇ ਗੇਟ ਅੱਗੇ ਧਰਨਾ ਲਾ ਕੇ ਕੀਤੀ ਆਵਾਜਾਈ ਠੱਪ
NEXT STORY