ਸਾਹਨੇਵਾਲ(ਜ. ਬ.)-ਥਾਣਾ ਸਾਹਨੇਵਾਲ ਦੀ ਪੁਲਸ ਨੇ ਨਸ਼ਾ ਸਮੱਗਲਿੰਗ ਦੇ ਦੋਸ਼ ਤਹਿਤ ਇਕ ਨੌਜਵਾਨ ਲੜਕੇ-ਲੜਕੀ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਪੁਲਸ ਨੇ ਹੈਰੋਇਨ ਬਰਾਮਦ ਕੀਤੀ ਹੈ, ਜਦਕਿ ਉਕਤ ਦੋਵੇਂ ਲੜਕਾ-ਲੜਕੀ ਖੁਦ ਨੂੰ ਇਕ ਦੂਸਰੇ ਦੇ ਮੰਗੇਤਰ ਦੱਸ ਰਹੇ ਹਨ। ਪੁਲਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਟੀ-ਪੁਆਇੰਟ, ਨੀਚੀ ਮੰਗਲੀ ਵਿਖੇ ਨਾਕਾਬੰਦੀ 'ਤੇ ਸੀ। ਇਸ ਦੌਰਾਨ ਇਕ ਮੋਟਰਸਾਈਕਲ 'ਤੇ ਲੜਕਾ-ਲੜਕੀ ਆਉਂਦੇ ਵਿਖਾਈ ਦਿੱਤੇ, ਜਿਨ੍ਹਾਂ ਨੂੰ ਪੁਲਸ ਨੇ ਰੁਕਣ ਦਾ ਇਸ਼ਾਰਾ ਕੀਤਾ। ਜੋ ਪੁਲਸ ਨੂੰ ਦੇਖ ਕੇ ਘਬਰਾ ਗਏ। ਸ਼ੱਕ ਹੋਣ 'ਤੇ ਪੁਲਸ ਨੇ ਜਦੋਂ ਮਹਿਲਾ ਪੁਲਸ ਦੇ ਨਾਲ ਉਕਤ ਲੜਕੇ-ਲੜਕੀ ਦੀ ਤਲਾਸ਼ੀ ਲਈ ਤਾਂ ਦੋਵਾਂ ਕੋਲੋਂ ਪੁਲਸ ਨੂੰ 5-5 ਗ੍ਰਾਮ ਹੈਰੋਇਨ ਕਥਿਤ ਰੂਪ ਨਾਲ ਬਰਾਮਦ ਹੋਈ, ਜਿਨ੍ਹਾਂ ਦੀ ਪਛਾਣ ਸਤਵੀਰ ਸਿੰਘ ਪੁੱਤਰ ਸਤਵਿੰਦਰਪਾਲ ਸਿੰਘ ਵਾਸੀ ਕੁਹਾੜਾ ਅਤੇ ਗਗਨਦੀਪ ਕੌਰ ਦੇ ਰੂਪ 'ਚ ਹੋਈ ਹੈ, ਜਿਨ੍ਹਾਂ ਦੇ ਖਿਲਾਫ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ।
'ਜੋਧਾਂ ਕਾਂਡ ਦੇ ਦੋਸ਼ੀ ਪੁਲਸ ਅਧਿਕਾਰੀਆਂ ਵਿਰੁੱਧ ਹੋਵੇ ਸਖ਼ਤ ਕਾਰਵਾਈ'
NEXT STORY