ਮਾਛੀਵਾੜਾ ਸਾਹਿਬ (ਟੱਕਰ/ਸਚਦੇਵਾ) : ਕੂੰਮਕਲਾਂ ਪੁਲਸ ਨੇ ਅਗਵਾ ਕਰਨ ਅਤੇ ਭ੍ਰਿਸ਼ਟਾਚਾਰ ਮਾਮਲੇ ’ਚ ਇਕ ਪੁਲਸ ਮੁਲਾਜ਼ਮ ਜਗਦੀਸ਼ ਵਾਸੀ ਬੈਰਸਾਲ ਕਲਾਂ, ਸਤਨਾਮ ਵਾਸੀ ਜੱਸੋਵਾਲ ਅਤੇ ਮਨਦੀਪ ਸਿੰਘ ਵਾਸੀ ਮਾਛੀਵਾੜਾ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇੰਸਪੈਕਟਰ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਸੋਮ ਪ੍ਰਕਾਸ਼ ਵਾਸੀ ਕੋਟ ਗੰਗੂ ਰਾਏ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਇਕ ਪ੍ਰਾਈਵੇਟ ਨੌਕਰੀ ਕਰਦਾ ਹੈ ਅਤੇ ਬੀਤੀ 9 ਜੂਨ ਨੂੰ ਉਹ ਪਿੰਡ ਦੇ ਗੇਟ ਕੋਲ ਬੈਠਾ ਸੀ ਕਿ ਕਾਰ ਆਈ, ਜਿਸ ’ਚੋਂ ਇਕ ਪੁਲਸ ਮੁਲਾਜ਼ਮ ਉਤਰਿਆ। ਮੁਲਾਜ਼ਮ ਨੇ ਉਸ ਨੂੰ ਕਿਹਾ ਕਿ ਉਹ ਸੀ.ਆਈ.ਏ. ਸਟਾਫ਼ ਦੋਰਾਹਾ ਤੋਂ ਆਏ ਹਨ। ਬਿਆਨਕਰਤਾ ਅਨੁਸਾਰ ਉਹ ਡਰ ਕੇ ਭੱਜ ਗਿਆ ਜਿਸ ’ਤੇ ਪੁਲਸ ਵਰਦੀ ਵਾਲਾ ਮੁਲਾਜ਼ਮ ਤੇ ਇਕ ਹੋਰ ਗੱਡੀ ’ਚੋਂ ਇਕ ਅਣਪਛਾਤਾ ਵਿਅਕਤੀ ਵੀ ਉਸ ਦੇ ਪਿੱਛੇ ਭੱਜਣ ਲੱਗਾ। ਉਨ੍ਹਾਂ ਨੇ ਥੋੜੀ ਦੂਰ ਜਾ ਕੇ ਉਸ ਨੂੰ ਫੜ੍ਹ ਕੇ ਗੱਡੀ ’ਚ ਸੁੱਟ ਲਿਆ। ਵਿਅਕਤੀਆਂ ਨੇ ਉਸ ’ਤੇ ਨਸ਼ਾ ਵੇਚਣ ਦਾ ਦੋਸ਼ ਲਾਇਆ।
ਇਹ ਵੀ ਪੜ੍ਹੋ- ਬੀਬੀ ਗੁਰਦੇਵ ਕੌਰ ਤੇ ਹਰਜਾਪ ਸੰਘਾ ਵੱਲੋਂ 10 ਕੁੜੀਆਂ ਨੂੰ ਦਿੱਤੇ ਗਏ 27,710 ਰੁਪਏ, ਦਿੱਤਾ ਇਹ ਖਾਸ ਸੁਨੇਹਾ
ਬਿਆਨਕਰਤਾ ਨੇ ਦੱਸਿਆ ਕਿ ਕਾਰ ਵਿਚ ਸਤਨਾਮ ਸਿੰਘ ਵੀ ਬੈਠਾ ਸੀ, ਜਿਸ ਨੂੰ ਉਹ ਪਹਿਲਾਂ ਤੋਂ ਜਾਣਦਾ ਹੈ। ਉਸ ਨੇ ਕਿਹਾ ਕਿ ਸੀ.ਆਈ.ਏ. ਸਟਾਫ਼ ਦੋਰਾਹਾ ਨੇ ਉਸ ਨੂੰ ਫੜ੍ਹ ਲਿਆ ਹੈ ਅਤੇ ਪੁਲਸ ਨੂੰ ਪੈਸੇ ਦੇ ਕੇ ਖਹਿੜਾ ਛੁਡਾਉਣਾ ਪਵੇਗਾ। ਕਾਰ ਸਵਾਰ ਇਹ 3 ਵਿਅਕਤੀ ਉਸ ਨੂੰ ਗੱਡੀ ’ਚ ਬਿਠਾ ਕੇ ਘੁਲਾਲ ਟੋਲ ਪਲਾਜ਼ਾ ਨੇੜੇ ਲੈ ਗਏ ਅਤੇ ਇਨ੍ਹਾਂ ’ਚੋਂ ਪੁਲਸ ਦੀ ਵਰਦੀ ਪਹਿਨੇ ਹੋਏ ਵਿਅਕਤੀ ਨੇ ਉਸੋ ਦੇ ਫੋਨ ਤੋਂ ਸ਼ਿਕਾਇਤਕਰਤਾ ਦੇ ਚਾਚੇ ਰਾਜੂ ਨਾਲ ਗੱਲ ਕੀਤੀ ਤੇ 30 ਹਜ਼ਾਰ ਰੁਪਏ ਦੇਣ ਲਈ ਕਿਹਾ। ਫਿਰ ਇਨ੍ਹਾਂ ਨੇ ਦੁਬਾਰਾ ਉਸ ਦੇ ਫੋਨ ਤੋਂ ਸਤਵਿੰਦਰ ਸਿੰਘ ਕੂੰਨਰ ਨਾਲ ਗੱਲ ਕੀਤੀ ਕਿ ਤੁਸੀਂ ਪੈਸੇ ਲੈ ਕੇ ਘੁਲਾਲ ਟੋਲ ਪਲਾਜ਼ਾ ਨੇੜੇ ਆ ਜਾਓ। ਪੀੜਤ ਅਨੁਸਾਰ ਉਸ ਨੂੰ ਅਗਵਾ ਕਰਨ ਵਾਲੇ ਪੁਲਸ ਮੁਲਾਜ਼ਮ ਨਾਲ ਇਕ ਹੋਰ ਵਿਅਕਤੀ ਸੀ, ਜੋ ਆਪਣੇ ਖ਼ੁਦ ਨੂੰ ਅਫ਼ਸਰ ਦੱਸਦਾ ਸੀ। ਘੁਲਾਲ ਟੋਲ ਪਲਾਜ਼ਾ ਨੇੜੇ ਆ ਕੇ ਸਤਵਿੰਦਰ ਸਿੰਘ ਕੂੰਨਰ ਨੇ ਇਨ੍ਹਾਂ ਨੂੰ 30 ਹਜ਼ਾਰ ਰੁਪਏ ਦੇ ਦਿੱਤੇ, ਜਿਸ ਤੋਂ ਬਾਅਦ ਪੀੜਤ ਨੂੰ ਛੱਡ ਦਿੱਤਾ ਗਿਆ ਅਤੇ ਉਹ ਘਰ ਵਾਪਸ ਆ ਗਿਆ। ਬਿਆਨਕਰਤਾ ਸੋਮ ਪ੍ਰਕਾਸ਼ ਅਨੁਸਾਰ ਜਦੋਂ ਉਸ ਨੇ ਆਪਣੇ ਤੌਰ ’ਤੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਸਤਨਾਮ ਸਿੰਘ, ਮਨਦੀਪ ਸਿੰਘ ਅਤੇ ਵਰਦੀਧਾਰੀ ਨੌਜਵਾਨ ਜਗਦੀਸ਼ ਨੇ ਮਿਲ ਕੇ ਨਸ਼ਾ ਵੇਚਣ ਦਾ ਡਰਾਵਾ ਦੇ ਕੇ ਉਸ ਨੂੰ ਅਗਵਾ ਕਰ ਲਿਆ ਅਤੇ ਜ਼ਬਰਦਸਤੀ ਪੈਸੇ ਲਏ। ਥਾਣਾ ਮੁਖੀ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਕੂੰਮਕਲਾਂ ਪੁਲਸ ਵਲੋਂ ਉਕਤ ਤਿੰਨਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਇਨ੍ਹਾਂ ’ਚੋਂ ਪੁਲਸ ਮੁਲਾਜ਼ਮ ਜਗਦੀਸ਼ ਤੇ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਤੋਂ ਅਗਵਾ ਕਰਨ ਲਈ ਵਰਤੀ ਗਈ ਗੱਡੀ ਤੇ ਕੁਝ ਨਕਦ ਰਾਸ਼ੀ ਵੀ ਬਰਾਮਦ ਕੀਤੀ ਹੈ।
ਗਾਇਕਾ ਦਾ ਗੰਨਮੈਨ ਹੈ ਗ੍ਰਿਫ਼ਤਾਰ ਕੀਤਾ ਪੁਲਸ ਮੁਲਾਜ਼ਮ
ਕੂੰਮਕਲਾਂ ਪੁਲਸ ਵਲੋਂ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਪੁਲਸ ਮੁਲਾਜ਼ਮ ਜਗਦੀਸ਼ ਇਕ ਗਾਇਕਾ ਦਾ ਗੰਨਮੈਨ ਦੱਸਿਆ ਜਾ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁਲਾਜ਼ਮ ਪਿਛਲੇ ਕੁਝ ਦਿਨਾਂ ਤੋਂ ਆਪਣੀ ਡਿਊਟੀ ਤੋਂ ਗ਼ੈਰ ਹਾਜ਼ਰ ਚੱਲ ਰਿਹਾ ਸੀ। ਥਾਣਾ ਮੁਖੀ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਇਨ੍ਹਾਂ ਨੂੰ ਰਿਮਾਂਡ ’ਤੇ ਲਿਆਂਦਾ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੇ ਕਿਸੇ ਹੋਰ ਘਟਨਾਵਾਂ ਨੂੰ ਤਾਂ ਅੰਜਾਮ ਨਹੀਂ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੀਬੀ ਗੁਰਦੇਵ ਕੌਰ ਤੇ ਹਰਜਾਪ ਸੰਘਾ ਵੱਲੋਂ 10 ਕੁੜੀਆਂ ਨੂੰ ਦਿੱਤੇ ਗਏ 27,710 ਰੁਪਏ, ਦਿੱਤਾ ਇਹ ਖਾਸ ਸੁਨੇਹਾ
NEXT STORY