ਲੁਧਿਆਣਾ (ਹਿਤੇਸ਼) - ਹਲਵਾਰਾ ਏਅਰਪੋਰਟ ਪ੍ਰਾਜੈਕਟ ਦੇ ਜੁਲਾਈ ਤੱਕ ਪੂਰਾ ਹੋਣ ਦਾ ਦਾਰੋਮਦਾਰ ਏਅਰਫੋਰਸ ਦੀ ਹਰੀ ਝੰਡੀ ਮਿਲਣ ’ਤੇ ਟਿਕ ਗਿਆ ਹੈ। ਇਥੇ ਜਿਕਰਯੋਗ ਹੈ ਕਿ ਹਲਵਾਰਾ ਏਅਰਪੋਰਟ ਪ੍ਰਾਜੈਕਟ ਨੂੰ ਪੂਰਾ ਕਰਨ ਦੇ ਲਈ ਪੀ.ਡਬਲਿਊ.ਡੀ ਵਿਭਾਗ ਵਲੋਂ 31 ਜੁਲਾਈ ਤੱਕ ਦੀ ਡੈਡਲਾਈਨ ਫਿਕਸ ਕੀਤੀ ਗਈ ਹੈ। ਜਿਸਦੇ ਤਹਿਤ ਹੁਣ ਤੱਕ ਟਰਮੀਨਲ ਅਤੇ ਰੋਡ ਬਣਾਉਣ ਦਾ ਕੰਮ 90 ਪ੍ਰਤੀਸ਼ਤ ਤੱਕ ਪੂਰਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਜੋ ਕੰਮ ਬਾਕੀ ਰਹਿ ਗਿਆ ਹੈ।
ਇਹ ਵੀ ਪੜ੍ਹੋ- ਬੀਬੀ ਗੁਰਦੇਵ ਕੌਰ ਤੇ ਹਰਜਾਪ ਸੰਘਾ ਵੱਲੋਂ 10 ਕੁੜੀਆਂ ਨੂੰ ਦਿੱਤੇ ਗਏ 27,710 ਰੁਪਏ, ਦਿੱਤਾ ਇਹ ਖਾਸ ਸੁਨੇਹਾ
ਉਹ ਹਲਵਾਰਾ ਏਅਰਫੋਰਸ ਸਟੇਸ਼ਨ ਕੈਂਪਸ ਦੇ ਅਦਰੂਨੀ ਹਿੱਸੇ ਵਿਚ ਹੋਣਾ ਹੈ। ਜਿਸਨੂੰ ਲੈ ਕੇ ਏਅਰਫੋਰਸ ਦੀ ਹਰੀ ਝੰਡੀ ਮਿਲਣ ਦੇ ਬਾਅਦ ਹੀ ਬਾਕੀ ਰਹਿੰਦਾ ਕੰਮ ਪੂਰਾ ਕਰਨ ਨਾਲ ਹਲਵਾਰਾ ਏਅਰਪੋਰਟ ਦੇ ਪ੍ਰਾਜੈਕਟ ਨੂੰ ਮੁਕੰਮਲ ਕੀਤਾ ਜਾ ਸਕਦਾ ਹੈ। ਇਸ ਸਬੰਧ ਵਿਚ ਪੀ.ਡਬਲਿਊ.ਡੀ ਵਿਭਾਗ ਦੇ ਅੇਕਸੀਅਨ ਪ੍ਰਦੀਪ ਕੁਮਾਰ ਦਾ ਕਹਿਣਾ ਹੈ ਕਿ ਹਲਵਾਰਾ ਏਅਰਪੋਰਟ ਦੇ ਪ੍ਰਾਜੈਕਟ ਵਿਚ ਸਿਵਲ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ। ਜਿਥੋਂ ਤੱਕ ਏਅਰਫੋਰਸ ਸਟੇਸ਼ਨ ਕੈਂਪਸ ਦੇ ਅੰਦਰੂਨੀ ਹਿੱਸੇ ਵਿਚ ਹੋਣ ਵਾਲੇ ਕੰਮ ਦਾ ਸਵਾਲ ਹੈ। ਉਹ ਏਅਰਫੋਰਸ ਵਲੋਂ ਰਨਵੇ ’ਤੇ ਸੜਕ ਬਣਾਊਣ ਦੇ ਬਾਅਦ ਹੀ ਸ਼ੁਰੂ ਕੀਤਾ ਜਾ ਸਕਦਾ ਹੈ।
ਐਕਸੀਅਨ ਦੇ ਮੁਤਾਬਕ ਏਅਰਫੋਰਸ ਦੇ ਅਫਸਰਾਂ ਨੇ ਇਕ ਹਫਤੇ ਦੇ ਅੰਦਰ ਆਪਣੈ ਹਿੱਸੇ ਦਾ ਕੰਮ ਸ਼ੁਰੂ ਕਰਨ ਦਾ ਵਿਸਵਾਸ਼ ਦਿਵਾਇਆ ਹੈ। ਜਿਸਦੇ ਬਾਅਦ ਬਾਕੀ ਕੰਮ ਪੂਰਾ ਵਿਚ 15 ਤੋਂ 20 ਦਿਨ ਦਾ ਸਮਾਂ ਲੱਗੇਗਾ, ਇਸ ਲਈ 31 ਜੁਲਾਈ ਤੱਕ ਹਲਵਾਰਾ ਏਅਰਪੋਰਟ ਪ੍ਰਾਜੈਕਟ ਦੇ ਜੁਲਾਈ ਤੱਕ ਪੂਰਾ ਹੋਣ ਦਾ ਦਾਰੋਮਦਾਰ ਏਅਰਫੋਰਸ ਦੀ ਹਰੀ ਝੰਡੀ ਮਿਲਣ ’ਤੇ ਟਿਕਿਆ ਹੋਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਸ ਮੁਲਾਜ਼ਮਾਂ ਸਣੇ 3 ’ਤੇ ਭ੍ਰਿਸ਼ਟਾਚਾਰ ਅਤੇ ਅਗਵਾ ਕਰਨ ਦਾ ਮਾਮਲਾ ਦਰਜ
NEXT STORY