ਦੋਰਾਹਾ(ਗੁਰਮੀਤ ਕੌਰ,ਵਿਨਾਇਕ)- ਥਾਣਾ ਦੋਰਾਹਾ ਦੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਡੀ. ਐੱਸ. ਪੀ. ਪਾਇਲ ਰਛਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ. ਐੱਚ. ਓ. ਮਨਜੀਤ ਸਿੰੰੰਘ ਦੀ ਅਗਵਾਈ ਹੇਠ 3 ਵਿਅਕਤੀਆਂ ਨੂੰ ਗਾਂਜਾ ਅਤੇ ਜਾਅਲੀ ਨੰਬਰ ਪਲੇਟਾਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਸ਼ੀਸ਼ ਕੁਮਾਰ ਪੁੱਤਰ ਮਲੇਸ਼ਵਰ ਸ਼ਰਮਾ ਵਾਸੀ ਹਾਜੀਪੁਰ ਮਾਂਚੀ ਪੱਟੀ ਬਿਹਾਰ, ਵਿਕਾਸ ਕੁਮਾਰ ਪੁੱਤਰ ਰਾਜੂ ਸ਼ਰਮਾ ਵਾਸੀ ਹਾਜੀਪੁਰ ਬਨਟੋਲੀ ਥਾਣਾ ਸਦਰ ਹਾਜੀਪੁਰ ਅਤੇ ਸਤਨਾਰਾਇਣ ਕੁਮਾਰ ਪੁੱਤਰ ਜਗਨਨਾਥ ਵਾਸੀ ਦਿੱਗੀ ਕਲਾਂ, ਹਾਜੀਪੁਰ ਵਜੋਂ ਹੋਈ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਅਵਤਾਰ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਟੀ. ਪੁਆਇੰਟ ਰੈਸਟ ਹਾਊਸ ਨੇੜੇ ਨਾਕਾ ਲਗਾ ਕੇ ਸ਼ੱਕੀ ਪੁਰਸ਼ਾਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਮੁਲਜ਼ਮ ਇੰਡੀਕਾ ਕਾਰ 'ਚ ਸਵਾਰ ਹੋ ਕੇ ਖੰਨਾ ਸਾਈਡ ਤੋਂ ਲੁਧਿਆਣਾ ਵੱਲ ਨੂੰ ਆ ਰਹੇ ਸਨ ਅਤੇ ਪੁਲਸ ਦਾ ਨਾਕਾ ਦੇਖ ਮੁਲਜ਼ਮ ਘਬਰਾ ਗਏ। ਪੁਲਸ ਪਾਰਟੀ ਵੱਲੋਂ ਤਲਾਸ਼ੀ ਲੈਣ 'ਤੇ ਕਾਰ 'ਚੋਂ 40 ਕਿਲੋ ਗਾਂਜਾ ਬਰਾਮਦ ਹੋਇਆ, ਜਦਕਿ ਕਾਰ ਦੀ ਡਿੱਗੀ 'ਚੋਂ 2 ਜਾਅਲੀ ਨੰਬਰ ਪਲੇਟਾਂ ਵੀ ਬਰਾਮਦ ਹੋਈਆਂ। ਪੁਲਸ ਨੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਹੈ।
ਡੇਂਗੂ ਨਾਲ ਦੋ ਮਰੀਜ਼ਾਂ ਦੀ ਮੌਤ, 150 ਨਵੇਂ ਮਰੀਜ਼ ਆਏ ਸਾਹਮਣੇ
NEXT STORY