ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)–ਜ਼ਿਲਾ ਸੰਗਰੂਰ ਪੁਲਸ ਨੇ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਡੀ. ਐੱਸ. ਪੀ. ਅਹਿਮਦਗੜ੍ਹ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਥਾਣਾ ਸਿਟੀ ਅਹਿਮਦਗੜ੍ਹ ਦੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਦੌਰਾਨੇ ਗਸ਼ਤ ਨੇੜੇ ਬਜਰੰਗ ਅਖਾੜਾ ਤੋਂ ਦੋਸ਼ੀ ਸੁਰਿੰਦਰ ਸਿੰਘ ਉਰਫ ਛਿੰਦਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਮਹੇਰਨਾ ਕਲਾਂ ਆਪਣੇ ਸਿਰ 'ਤੇ ਪਲਾਸਟਿਕ ਦਾ ਥੈਲਾ ਰੱਖ ਕੇ ਆਉਂਦਾ ਦਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਦੇਖਦਿਆਂ ਘਬਰਾ ਕੇ ਥੈਲਾ ਸੁੱਟ ਕੇ ਫਰਾਰ ਹੋ ਗਿਆ। ਚੈਕਿੰਗ ਕਰਨ 'ਤੇ ਥੈਲੇ 'ਚੋਂ 15 ਕਿਲੋਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ। ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।
ਥਾਣਾ ਸਿਟੀ ਸੰਗਰੂਰ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਦੌਰਾਨੇ ਗਸ਼ਤ ਸਮੇਤ ਪੁਲਸ ਪਾਰਟੀ ਪੁਲ ਸੂਆ, ਰਾਮ ਨਗਰ ਬਸਤੀ ਵਿਖੇ ਮੌਜੂਦ ਸੀ ਤਾਂ ਉਪਲੀ ਵੱਲੋਂ ਆਉਂਦਾ ਇਕ ਸ਼ੱਕੀ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਪੁਲਸ ਪਾਰਟੀ ਦੀ ਮਦਦ ਨਾਲ ਕਾਬੂ ਕਰ ਕੇ ਉਸ ਕੋਲੋਂ 5 ਗ੍ਰਾਮ ਸਮੈਕ ਬਰਾਮਦ ਕਰਦਿਆਂ ਦੋਸ਼ੀ ਮਦਨ ਸਿੰਘ ਪੁੱਤਰ ਲੀਲਾ ਸਿੰਘ ਵਾਸੀ ਵਾਰਡ ਨੰ. 24 ਰਾਮ ਨਗਰ ਬਸਤੀ, ਸੰਗਰੂਰ ਵਿਰੁੱਧ ਪਰਚਾ ਦਰਜ ਕੀਤਾ ਹੈ।
ਇਸੇ ਤਰ੍ਹਾਂ ਸਹਾਇਕ ਥਾਣੇਦਾਰ ਕਰਮਿੰਦਰ ਸਿੰਘ ਦੌਰਾਨੇ ਗਸ਼ਤ ਸਮੇਤ ਪੁਲਸ ਪਾਰਟੀ ਸਬਜ਼ੀ ਮੰਡੀ, ਰਣਬੀਰ ਕਲੱਬ ਨੇੜੇ ਮੌਜੂਦ ਸੀ ਤਾਂ ਕਲੱਬ ਵੱਲੋਂ ਇਕ ਵਿਅਕਤੀ ਹੱਥ 'ਚ ਪਲਾਸਟਿਕ ਦੀ ਕੈਨੀ ਲਈ ਆਉਂਦਾ ਦਿਖਾਈ ਦਿੱਤਾ। ਪੁਲਸ ਪਾਰਟੀ ਨੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 23 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਹੋਈ। ਕਾਬੂ ਦੋਸ਼ੀ ਦੀ ਪਛਾਣ ਪ੍ਰਵੀਨ ਪੁੱਤਰ ਰਾਮਧਾਰੀ ਵਾਸੀ ਡਾ. ਅੰਬੇਦਕਰ ਨਗਰ, ਸੰਗਰੂਰ ਵਜੋਂ ਹੋਈ ਹੈ।
ਓਧਰ, ਹੌਲਦਾਰ ਦਿਲਬਾਗ ਸਿੰਘ ਸਮੇਤ ਪੁਲਸ ਪਾਰਟੀ ਜਦ ਗਸ਼ਤ ਦੌਰਾਨ ਸਬਜ਼ੀ ਮੰਡੀ ਨੇੜੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਜਦੋਂ ਉਕਤ ਵਿਅਕਤੀ ਦੇ ਹੱਥ 'ਚ ਫੜੀ ਪਲਾਸਟਿਕ ਦੀ ਕੈਨੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 10 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਹੋਈ । ਕਾਬੂ ਦੋਸ਼ੀ ਦੀ ਪਛਾਣ ਵਿਜੇ ਕੁਮਾਰ ਉਰਫ ਗੁਗਨੀ ਪੁੱਤਰ ਬ੍ਰਿਜ ਲਾਲ ਵਾਸੀ ਅੰਬੇਡਕਰ ਨਗਰ, ਨੇੜੇ ਮਾਤਾ ਰਾਣੀ ਸੁਨਾਮੀ ਗੇਟ, ਸੰਗਰੂਰ ਵਜੋਂ ਹੋਈ ਹੈ।
ਕੁੱਤਿਆਂ ਦੀ ਵਧ ਰਹੀ ਗਿਣਤੀ 'ਤੇ ਕਾਬੂ ਪਾਉਣ ਲਈ ਵਿੱਢੀ ਮੁਹਿੰਮ
NEXT STORY