ਅਬੋਹਰ(ਰਹੇਜਾ, ਸੁਨੀਲ)-ਸੀ. ਆਈ. ਏ. ਸਟਾਫ ਦੀ ਪੁਲਸ ਨੇ ਕਿਸੇ ਵੱਡੀ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ 5 ਲੋਕਾਂ ਨੂੰ ਦੇਸੀ ਕੱਟੇ ਅਤੇ ਪਿਸਟਲਾਂ ਸਣੇ ਕਾਬੂ ਕਰ ਕੇ ਉਨ੍ਹਾਂ ਖਿਲਾਫ ਸਦਰ ਥਾਣਾ ਵਿਚ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਸੱਜਣ ਸਿੰਘ ਨੂੰ ਮੁਖਬਰੀ ਤੋਂ ਸੂਚਨਾ ਮਿਲੀ ਕਿ ਪਿੰਡ ਸੈਦਾਂਵਾਲੀ ਤੋਂ ਪਿੰਡ ਕਿਲਿਆਂਵਾਲੀ ਵੱਲ ਜਾਂਦੇ ਕੱਚੇ ਰਸਤੇ 'ਤੇ ਝਾੜੀਆਂ 'ਚ ਕੁਝ ਲੋਕ ਹਥਿਆਰਾਂ ਨਾਲ ਵੱਡੀ ਲੁੱਟ ਦੀ ਤਿਆਰੀ 'ਚ ਹਨ, ਜਿਸ ਦੇ ਆਧਾਰ 'ਤੇ ਪੁਲਸ ਪਾਰਟੀ ਨੇ ਮੌਕੇ 'ਤੇ ਛਾਪੇਮਾਰੀ ਕਰ ਕੇ ਉਥੋਂ ਦਵਿੰਦਰਪਾਲ ਸਿੰਘ ਪੁੱਤਰ ਲਾਲਚੰਦ ਵਾਸੀ ਪਿੰਡ ਖਾਰਾ ਜ਼ਿਲਾ ਫਰੀਦਕੋਟ, ਕੰਵਲਜੀਤ ਸਿੰਘ ਉਰਫ ਬਿੱਲਾ ਪੁੱਤਰ ਕੁਲਦੀਪ ਸਿੰਘ ਵਾਸੀ ਮਦਾਨ ਕਾਲੋਨੀ ਐੱਫ. ਐੱਫ. ਰੋਡ ਜਲਾਲਾਬਾਦ, ਅਮਨਪ੍ਰੀਤ ਸਿੰਘ ਉਰਫ ਅਮਨਾ ਪੁੱਤਰ ਜਸਵੰਤ ਸਿੰਘ ਵਾਸੀ ਮਰਾੜ ਕਲਾਂ ਥਾਣਾ ਬਰੀਵਾਲਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ, ਨਵਪ੍ਰੀਤ ਸਿੰਘ ਉਰਫ ਰਾਣਾ ਪੁੱਤਰ ਭੁਪਿੰਦਰ ਸਿੰਘ 114 ਐੱਚ. ਬਲਾਕ ਸ਼੍ਰੀ ਗੰਗਾਨਗਰ, ਸਰਵਣ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਵਾਰਡ ਨੰਬਰ 7 ਸ਼ਾਮ ਨਗਰ ਪੁਰਾਣੀ ਆਬਾਦੀ ਸ਼੍ਰੀ ਗੰਗਾਨਗਰ ਨੂੰ ਦੇਸੀ ਕੱਟਾ, 315 ਬੋਰ 3 ਰੌਂਦ, 12 ਬੋਰ ਦੇਸੀ ਕੱਟਾ 3 ਰੌਂਦ, 32 ਬੋਰ ਦੇਸੀ ਕੱਟਾ, 2 ਰੌਂਦ, 32 ਬੋਰ ਦੇ 2 ਪਿਸਟਲ ਸਣੇ ਮੈਗਜ਼ੀਨ, 4 ਰੌਂਦ ਨੂੰ ਸਵਿਫਟ ਕਾਰ ਸਮੇਤ ਕਾਬੂ ਕਰ ਲਿਆ।
ਸੜਕ ਹਾਦਸੇ 'ਚ ਔਰਤ ਦੀ ਮੌਤ
NEXT STORY