ਅਬੋਹਰ(ਸੁਨੀਲ)—ਥਾਣਾ ਖੂਈਆਂ ਸਰਵਰ ਪੁਲਸ ਨੇ ਪਤਨੀ ਨਾਲ ਮਾਰਕੁੱਟ ਕਰਨ ਤੇ ਗਰਭ 'ਚੋਂ ਬੱਚਾ ਡੇਗਣ ਦੇ ਦੋਸ਼ 'ਚ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕਰਕੇ ਮਾਣਯੋਗ ਜੱਜ ਜਸਬੀਰ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ, ਜਿਥੇ ਮਾਣਯੋਗ ਜੱਜ ਨੇ ਉਸਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜਣ ਦੇ ਹੁਕਮ ਦਿੱਤੇ। ਜਾਣਕਾਰੀ ਅਨੁਸਾਰ ਥਾਣਾ ਖੂਈਆਂ ਸਰਵਰ ਪੁਲਸ ਨੇ ਸੁਮਨ ਰਾਣੀ ਪੁੱਤਰੀ ਬ੍ਰਹਮਦੇਵ ਪਤਨੀ ਦੇਵੇਂਦਰ ਸਿੰਘ ਵਾਸੀ ਜੰਡਵਾਲਾ ਹਨਵੰਤਾ ਦੇ ਬਿਆਨਾਂ ਦੇ ਆਧਾਰ 'ਤੇ 2 ਜੁਲਾਈ 2017 ਨੂੰ ਉਸਦੇ ਪਤੀ ਦੇਵੇਂਦਰ, ਸਹੁਰੇ ਰੰਜੀਤ ਰਾਮ, ਸੱਸ ਬਿਮਲਾ ਰਾਣੀ ਵਾਸੀ ਬਨਵਾਲਾ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਸੁਮਨ ਰਾਣੀ ਦਾ ਦੋਸ਼ ਸੀ ਕਿ ਉਸਦਾ ਵਿਆਹ 2013 'ਚ ਹੋਇਆ ਸੀ। ਵਿਆਹ ਬਾਅਦ ਉਸਨੇ ਇਕ ਬੱਚੀ ਨੂੰ ਜਨਮ ਦਿੱਤਾ। ਜਦ ਉਹ ਦੁਬਾਰਾ ਗਰਭਵਤੀ ਹੋਈ ਤਾਂ ਉਸਦੇ ਪਤੀ ਨੇ ਸ਼੍ਰੀਗੰਗਾਨਗਰ ਤੋਂ ਜਾਂਚ ਕਰਵਾਈ ਤਾਂ ਗਰਭ ਵਿਚ ਬੱਚੀ ਪਲ ਰਹੀ ਸੀ। ਗਰਭ ਡੇਗਣ ਲਈ ਸੁਮਨ ਰਾਣੀ ਨਾਲ ਮਾਰਕੁੱਟ ਹੋਈ ਸੁਮਨ ਨੇ ਆਪਣੇ ਪਿਤਾ ਨੂੰ ਸੂਚਿਤ ਕੀਤਾ। ਉਸਦੇ ਪਿਤਾ ਤੇ ਚਾਚਾ ਉਸਦਾ ਪਤਾ ਲੈਣ ਲਈ ਉਸਦੇ ਸਹੁਰੇ ਪਹੁੰਚੇ ਤਾਂ ਉਹ ਫੱਟੜ ਸੀ। ਉਸਨੂੰ ਸਿਵਲ ਹਸਪਤਾਲ ਅਬੋਹਰ 'ਚ ਦਾਖਲ ਕਰਵਾਇਆ ਗਿਆ। ਜਦ ਜਾਂਚ ਕੀਤੀ ਗਈ ਤਾਂ ਗਰਭ 'ਚ ਬੱਚੀ ਮਰੀ ਹੋਈ ਸੀ।
ਖੇਤਾਂ 'ਚੋਂ 5 ਟਰਾਂਸਫਾਰਮਰ ਚੋਰੀ; 2 ਲੱਖ ਦਾ ਨੁਕਸਾਨ
NEXT STORY