ਜਲਾਲਾਬਾਦ(ਬੰਟੀ, ਦੀਪਕ)—ਪਿੰਡ ਘਾਂਗਾ ਖੁਰਦ ਵਿਚ ਇਕੋ ਰਾਤ 'ਚ ਬਿਜਲੀ ਦੇ 5 ਟਰਾਂਸਫਾਰਮਰ ਚੋਰੀ ਹੋਣ ਦੀ ਖ਼ਬਰ ਮਿਲੀ ਹੈ। ਬੀਤੇ ਦਿਨੀਂ ਪੀੜਤ ਕਿਸਾਨ ਕੁਲਜਿੰਦਰ ਸਿੰਘ ਪੁੱਤਰ ਪੂਰਨ ਸਿੰਘ ਦੇ ਖੇਤਾਂ 'ਚੋਂ 2 ਟਰਾਂਸਫਾਰਮਰ, ਮਹਿਲ ਸਿੰਘ ਪੁੱਤਰ ਚੰਨਣ ਸਿੰਘ ਦਾ 1 ਟਰਾਂਸਫਾਰਮਰ, ਭਾਲਾ ਸਿੰਘ ਪੁੱਤਰ ਮਹਿੰਦਰ ਸਿੰਘ ਦਾ 1 ਟਰਾਂਸਫਾਰਮਰ ਤੇ 1 ਟਰਾਂਸਫਾਰਮਰ ਮੰਦਰ ਸਿੰਘ ਪੁੱਤਰ ਬੰਤਾ ਸਿੰਘ ਦਾ ਚੋਰੀ ਹੋਇਆ ਹੈ। ਉਕਤ ਕਿਸਾਨਾਂ ਨੇ ਦੱਸਿਆ ਕਿ ਇਸ ਚੋਰੀ ਸਬੰਧੀ ਥਾਣਾ ਅਮੀਰ ਖਾਸ ਨੂੰ ਜਾਣੂ ਕਰਵਾ ਦਿੱਤਾ ਹੈ ਪਰ ਅਜੇ ਤੱਕ ਚੋਰਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਉਨ੍ਹਾਂ ਦਾ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਕੰਮ ਨਸ਼ੇੜੀ ਤੇ ਸ਼ਰਾਰਤੀ ਅਨਸਰਾਂ ਦਾ ਹੈ ਜੋ ਟਰਾਂਸਫਾਰਮਰ 'ਚੋਂ ਤਾਂਬਾ ਕੱਢਣ ਲਈ ਇੰਨਾ ਵੱਡਾ ਕਿਸਾਨਾਂ ਦਾ ਨੁਕਸਾਨ ਕਰ ਦਿੰਦੇ ਹਨ, ਜੇ ਪੁਲਸ ਬਾਰੀਕੀ ਨਾਲ ਜਾਂਚ ਕਰੇ ਤਾਂ ਵੱਡਾ ਖੁਲਾਸਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਹ ਸਾਰਾ ਤਾਂਬਾ ਕੁਝ ਲਾਲਚੀ ਕਬਾੜੀਆਂ ਨੂੰ ਹੀ ਵੇਚਿਆ ਜਾਂਦਾ ਹੈ, ਲੋੜ ਹੈ ਪੁਲਸ ਪ੍ਰਸ਼ਾਸਨ ਨੂੰ ਪੁਖਤਾ ਕਦਮ ਚੁੱਕਣ ਦੀ, ਅਜਿਹੀ ਸਮੱਸਿਆ ਆਉਣ ਨਾਲ ਉਨ੍ਹਾਂ ਨੂੰ ਬਹੁਤ ਜ਼ਿਆਦਾ ਖੱਜਰ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੰਜਾਬ 'ਚ ਹਿੰਦੂ ਨੇਤਾਵਾਂ ਦੇ ਕਤਲ ਦਾ ਮੁੱਖ ਦੋਸ਼ੀ ਵਿਦੇਸ਼ ਫਰਾਰ
NEXT STORY