ਲੁਧਿਆਣਾ(ਮਹੇਸ਼)-ਜਾਨ-ਲੇਵਾ ਹਥਿਆਰਾਂ ਦੇ ਜ਼ੋਰ 'ਤੇ ਰਾਹਗੀਰਾਂ ਤੋਂ ਲੁੱਟ-ਖੋਹ ਕਰਨ ਵਾਲੇ ਇਕ ਗਿਰੋਹ ਦੇ 3 ਖਤਰਨਾਕ ਬਦਮਾਸ਼ ਸਦਰ ਪੁਲਸ ਦੇ ਹੱਥੇ ਚੜ੍ਹੇ ਹਨ, ਜਿਨ੍ਹਾਂ ਕੋਲੋਂ ਪੁਲਸ ਨੇ ਭਾਰੀ ਮਾਤਰਾ 'ਚ ਲੁੱਟੇ ਗਏ ਮੋਬਾਇਲ, ਮੋਟਰਸਾਈਕਲ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਫੜੇ ਗਏ ਬਦਮਾਸ਼ਾਂ 'ਚ ਮਾਡਲ ਟਾਊਨ ਦਾ ਬਿਕਰਮਜੀਤ ਸਿੰਘ, ਅਬਦੁੱਲਾਪੁਰ ਬਸਤੀ ਸ਼ਿਵਮ ਰਾਮ ਤੇ ਕਰਤਾਰ ਨਗਰ ਦਾ ਮਨਦੀਪ ਸਿੰਘ ਹੈ, ਜਿਨ੍ਹਾਂ ਖਿਲਾਫ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿਚ ਲੁੱਟ-ਖੋਹ, ਚੋਰੀ ਤੇ ਹੋਰ ਸੰਗੀਨ ਧਾਰਾਵਾਂ ਤਹਿਤ ਕਈ ਅਪਰਾਧਕ ਕੇਸ ਦਰਜ ਹਨ। ਥਾਣਾ ਸਦਰ ਮੁਖੀ ਇੰਸ. ਸੁਖਪਾਲ ਸਿੰਘ ਬਰਾੜ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਇਸ ਗੈਂਗ ਦੀਆਂ ਕਰਤੂਤਾਂ ਦਾ ਖੁਲਾਸਾ ਕੀਤਾ ਜਾਵੇਗਾ।
ਐਕਟਿਵਾ ਸਵਾਰ ਬਜ਼ੁਰਗ ਨੂੰ ਕਾਰ ਨੇ ਕੁਚਲਿਆ, ਮੌਤ
NEXT STORY