ਲੁਧਿਆਣਾ(ਰਿਸ਼ੀ)-ਥਾਣਾ ਡਵੀਜ਼ਨ ਨੰ. 2 ਦੇ ਇਲਾਕੇ ਮੰਜੂ ਸਿਨੇਮਾ ਨੇੜੇ ਦੇਰ ਸ਼ਾਮ ਇਕ ਤੇਜ਼ ਰਫਤਾਰ ਕਾਰ ਨੇ ਐਕਟਿਵਾ 'ਤੇ ਸਵਾਰ ਬਜ਼ੁਰਗ ਨੂੰ ਕੁਚਲ ਦਿੱਤਾ। ਰਾਹਗੀਰਾਂ ਨੇ ਇਲਾਜ ਲਈ ਨਿੱਜੀ ਹਸਪਤਾਲ ਪਹੁੰਚਾਇਆ। ਜਿੱਥੇ ਉਸ ਨੇ ਦਮ ਤੋੜ ਦਿੱਤਾ। ਥਾਣਾ ਮੁਖੀ ਇੰਸਪੈਕਟਰ ਗੁਰਬਿੰਦਰ ਸਿੰਘ ਅਨੁਸਾਰ ਮ੍ਰਿਤਕ ਦੀ ਪਛਾਣ ਮੁਕੰਦ ਲਾਲ (68) ਦੇ ਤੌਰ 'ਤੇ ਹੋਈ ਹੈ। ਫਿਲਹਾਲ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਪਈ ਹੈ। ਸ਼ਨੀਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਰੇਲਵੇ ਸਟੇਸ਼ਨ ਤੋਂ ਮਿਲੇ ਅਣਪਛਾਤੇ ਬਜ਼ੁਰਗ ਦੀ ਮੌਤ
NEXT STORY