ਅਬੋਹਰ(ਸੁਨੀਲ, ਰਹੇਜਾ)—ਨਗਰ ਥਾਣਾ ਨੰ. 1 ਮੁਖੀ ਪਰਮਜੀਤ ਕੁਮਾਰ ਤੇ ਮਹਿਲਾ ਸਬ-ਇੰਸਪੈਕਟਰ ਸੁਨੀਤਾ ਰਾਣੀ ਦੀ ਅਗਵਾਈ ਹੇਠ ਸਹਾਇਕ ਸਬ-ਇੰਸਪੈਕਟਰ ਬਲਦੇਵ ਸਿੰਘ ਨੇ ਜ਼ਮੀਨ ਦਾ ਇਕਰਾਰਨਾਮਾ ਕਰਨ, ਰਜਿਸਟਰੀ ਕਰਵਾਉਣ ਤੋਂ ਮੁੱਕਰਨ ਅਤੇ ਆਪਣੇ ਪੁੱਤਰ ਦੇ ਨਾਂ ਇਕਰਾਰਨਾਮਾ ਕਰਵਾਉਣ ਦੇ ਦੋਸ਼ 'ਚ ਬਨਵਾਰੀ ਲਾਲ ਪੁੱਤਰ ਹਰਭਜ ਵਾਸੀ ਮੋਡੀਖੇੜਾ ਨੂੰ ਕਾਬੂ ਕਰ ਕੇ ਸੀਨੀਅਰ ਮਾਣਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ 'ਤੇ ਲਿਆ ਸੀ। ਰਿਮਾਂਡ ਖਤਮ ਹੋਣ ਤੋਂ ਬਾਅਦ ਮੁਲਜ਼ਮ ਨੂੰ ਦੁਬਾਰਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ ਨੂੰ ਅਦਾਲਤ ਨੇ ਨਿਆਇਕ ਹਿਰਾਸਤ ਵਿਚ ਭੇਜਣ ਦੇ ਹੁਕਮ ਦਿੱਤੇ। ਜਾਣਕਾਰੀ ਅਨੁਸਾਰ ਬਲਵੰਤ ਰਾਏ ਪੁੱਤਰ ਮੁਨਸ਼ੀ ਰਾਮ ਵਾਸੀ ਮੋਡੀਖੇੜਾ ਨੇ ਜ਼ਿਲਾ ਪੁਲਸ ਕਪਤਾਨ ਡਾ. ਕੇਤਨ ਬਲਿਰਾਮ ਪਾਟਿਲ ਨੂੰ ਇਕ ਪ੍ਰਾਰਥਨਾ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਉਸ ਨਾਲ ਬਨਵਾਰੀ ਲਾਲ ਨੇ ਇਕ ਕਿੱਲੇ ਜ਼ਮੀਨ ਦਾ ਇਕਰਾਰਨਾਮਾ 6 ਲੱਖ ਰੁਪਏ ਵਿਚ ਕੀਤਾ ਸੀ। ਬਤੌਰ ਸਾਈ ਉਸ ਨੇ ਦੋ ਲੱਖ ਲਏ ਸੀ। ਉਸੇ ਜ਼ਮੀਨ ਦਾ ਇਕਰਾਰਨਾਮਾ ਆਪਣੇ ਪੁੱਤਰ ਅਰਵਿੰਦ ਕੁਮਾਰ ਨਾਲ ਕਰ ਲਿਆ ਸੀ। ਜਦ ਬਲਵੰਤ ਰਾਏ ਨੇ ਪੈਸੇ ਮੰਗੇ ਤਾਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਬਲਵੰਤ ਰਾਏ ਨੇ ਪਿਉ-ਪੁੱਤ ਖਿਲਾਫ ਕਾਰਵਾਈ ਦੀ ਮੰਗ ਕੀਤੀ। ਮਾਮਲੇ ਦੀ ਜਾਂਚ ਤੋਂ ਬਾਅਦ ਨਗਰ ਥਾਣਾ ਦੀ ਪੁਲਸ ਨੇ ਬਲਵੰਤ ਰਾਏ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਪਿਉ-ਪੁੱਤ ਖਿਲਾਫ ਮਾਮਲਾ ਦਰਜ ਕੀਤਾ ਸੀ।
ਡੀ.ਐੱਮ.ਯੂ. ਥੱਲੇ ਆਇਆ ਸਾਨ੍ਹ, ਕੱਢਣ ਦੀ ਕੋਸ਼ਿਸ਼ 'ਚ ਟਰੇਨ ਪੱਟੜੀ ਤੋਂ ਉਤਰੀ
NEXT STORY