ਬਠਿੰਡਾ(ਸੁਖਵਿੰਦਰ)-ਜੀ. ਆਰ. ਪੀ. ਵੱਲੋਂ ਮਾਨਸਾ ਰੇਲਵੇ ਸਟੇਸ਼ਨ ਤੋਂ ਗਾਂਜੇ ਦੀ ਸਮੱਗਲਿੰਗ ਕਰਨ ਵਾਲੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਦਾ ਗਾਂਜਾ ਬਰਾਮਦ ਕੀਤਾ ਗਿਆ ਹੈ। ਉਕਤ ਵਿਅਕਤੀ ਪੰਜਾਬ, ਹਰਿਆਣਾ ਆਦਿ ਸੂਬਿਆਂ ਵਿਚ ਗਾਂਜੇ ਦੀ ਸਪਲਾਈ ਕਰਦੇ ਸਨ। ਜਾਣਕਾਰੀ ਅਨੁਸਾਰ ਜੀ. ਆਰ. ਪੀ. ਦੇ ਏ. ਐੱਸ. ਆਈ. ਜਗਜੀਤ ਸਿੰਘ ਅਤੇ ਐੱਸ. ਆਈ. ਗੁਰਮੇਲ ਸਿੰਘ ਵੱਲੋਂ ਮਾਨਸਾ ਰੇਲਵੇ ਸਟੇਸ਼ਨ 'ਤੇ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਕਟਿਹਾਰ ਤੋਂ ਆਉਣ ਵਾਲੀ ਰੇਲ ਗੱਡੀ ਨੂੰ ਚੈੱਕ ਕਰਦੇ ਸਮੇਂ 2 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਮੁਲਜ਼ਮਾਂ ਰਿਤੇਸ਼ (18) ਅਤੇ ਅਨਿਲ ਮਹਿਤਾ (41) ਵਾਸੀ ਯੂ. ਪੀ. ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 28 ਕਿਲੋ ਗਾਂਜਾ ਬਰਾਮਦ ਕੀਤਾ ਹੈ। ਗੁਰਮੇਲ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਕਟਿਹਾਰ ਤੋਂ ਉਕਤ ਗਾਂਜਾ ਲਿਆਏ ਸਨ। ਪੁਲਸ ਨੇ ਦੋਵਾਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ।
20 ਹਜ਼ਾਰ ਰੁਪਏ ਕਿਲੋ ਵੇਚਦੇ ਸਨ ਗਾਂਜਾ
ਉਕਤ ਵਿਅਕਤੀ ਕਟਿਹਾਰ (ਯੂ. ਪੀ.) ਤੋਂ ਗਾਂਜਾ ਲਿਆਉਂਦੇ ਸਨ। ਮੁਲਜ਼ਮਾਂ ਵੱਲੋਂ ਹਰ ਵਾਰ ਰੇਲ ਗੱਡੀ ਰਾਹੀਂ ਹੀ ਪੰਜਾਬ ਅਤੇ ਹਰਿਆਣਾ ਦੇ ਸ਼ਹਿਰਾਂ ਵਿਚ ਸਪਲਾਈ ਕੀਤਾ ਜਾਂਦਾ ਸੀ। ਮੁਲਜ਼ਮਾਂ ਵੱਲੋਂ ਇਕ ਕਿਲੋ ਗਾਂਜੇ ਦੇ ਲਗਭਗ 20 ਹਜ਼ਾਰ ਰੁਪਏ ਵਸੂਲੇ ਜਾਂਦੇ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਨਿਲ ਮਹਿਤਾ ਹਰਿਆਣਾ ਵਿਖੇ ਗਾਂਜਾ ਸਪਲਾਈ ਕਰ ਚੁੱਕਾ ਹੈ। ਇਸ ਵਾਰ ਵੀ ਉਨ੍ਹਾਂ ਉਕਤ ਗਾਂਜਾ ਬਠਿੰਡਾ-ਮਾਨਸਾ ਦੇ ਸ਼ਹਿਰਾਂ ਵਿਚ ਹੀ ਸਪਲਾਈ ਕਰਨ ਦੀ ਯੋਜਨਾ ਬਣਾਈ ਸੀ ਪਰ ਰਸਤੇ ਵਿਚ ਹੀ ਪੁਲਸ ਦੇ ਹੱਥ ਲੱਗ ਗਏ।
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਮਾਰੀ ਠੱਗੀ
NEXT STORY