ਸੰਗਰੂਰ(ਬੇਦੀ)— ਪੁਲਸ ਨੇ ਇਕ ਵਿਅਕਤੀ ਨੂੰ ਨਸ਼ੇ ਵਾਲੀਆਂ 3 ਹਜ਼ਾਰ ਗੋਲੀਆਂ ਸਣੇ ਗ੍ਰਿਫਤਾਰ ਕੀਤਾ ਹੈ। ਵਿਜੇ ਕੁਮਾਰ ਇੰਚਾਰਜ ਸੀ.ਆਈ.ਏ.ਬਹਾਦਰ ਸਿੰਘ ਵਾਲਾ ਸੰਗਰੂਰ ਨੇ ਦੱਸਿਆ ਸਦਰ ਥਾਣੇਦਾਰ ਬਸੰਤ ਸਿੰਘ ਸੀ.ਆਈ.ਏ.ਬ.ਸ.ਵਾਲਾ ਨੇ ਪੁਲਸ ਪਾਰਟੀ ਸਣੇ ਗਸ਼ਤ ਦੌਰਾਨ ਚੌਰਸਤਾ ਨੇੜੇ ਗਊਸ਼ਾਲਾ ਬਾਹੱਦ ਢਢੋਲੀ ਕਲਾਂ ਤੋਂ ਇਕ ਮੋਟਰਸਾਈਕਲ ਸਵਾਰ ਨੂੰ ਕਾਬੂ ਕਰ ਕੇ ਉਸ ਕੋਲੋਂ ਨਸ਼ੇ ਵਾਲੀਆਂ 3 ਹਜ਼ਾਰ ਗੋਲੀਆਂ ਬਰਾਮਦ ਕੀਤੀਆਂ। ਮੁਲਜ਼ਮ ਦੀ ਪਛਾਣ ਸੁਖਦੇਵ ਸਿੰਘ ਪੁੱਤਰ ਰਾਜਪਾਲ ਵਾਸੀ ਅਨਦਾਨਾ ਥਾਣਾ ਖਨੌਰੀ ਜ਼ਿਲਾ ਸੰਗਰੂਰ ਵਜੋਂ ਹੋਈ, ਜਿਸ ਖਿਲਾਫ਼ ਥਾਣਾ ਦਿੜ੍ਹਬਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੰਜਾਬ ਨੂੰ ਲੁੱਟ ਤੋਂ ਬਚਾਉਣ ਲਈ ਰਾਣਾ ਪਰਿਵਾਰ ਨੂੰ ਯੂ. ਪੀ. ਭੇਜਣਾ ਜ਼ਰੂਰੀ : ਖਹਿਰਾ
NEXT STORY