ਬਠਿੰਡਾ(ਜ. ਬ.)-ਪੁਲਸ ਦੇ ਪੀ. ਓ. ਵਿੰਗ ਵੱਲੋਂ 6 ਦਿਨਾਂ ਤੱਕ ਸਫਰ ਕਰਨ ਤੋਂ ਬਾਅਦ ਪੁਣੇ (ਮਹਾਰਾਸ਼ਟਰ) ਤੋਂ ਗ੍ਰਿਫਤਾਰ ਕੀਤਾ ਗਿਆ ਭਗੌੜਾ ਬਠਿੰਡਾ ਆਉਂਦੇ ਹੀ 5 ਮਿੰਟਾਂ ’ਚ ਮੁਚਲਕਾ ’ਤੇ ਰਿਹਾਅ ਹੋ ਗਿਆ। ਪਤਾ ਲੱਗਾ ਹੈ ਕਿ ਮੰਗਲਵਾਰ ਨੂੰ ਉਸਨੂੰ ਪੱਕੀ ਜ਼ਮਾਨਤ ਵੀ ਮਿਲ ਜਾਵੇਗੀ। ਜਾਣਕਾਰੀ ਅਨੁਸਾਰ ਮੁਲਜ਼ਮ ਰਾਮ ਦਾਤਰੇ ਚੌਹਾਨ ਵਾਸੀ ਸ਼ਿਲਸਾਗਰ ਸਿਟੀ, ਪੁਣੇ ਖਿਲਾਫ ਅਦਾਲਤ ਵਿਚ 138 ਐੱਨ. ਆਈ. ਏ. ਤਹਿਤ ਕੇਸ ਚਲ ਰਿਹਾ ਸੀ। ਇਸ ਮਾਮਲੇ ਵਿਚ ਮੁਲਜ਼ਮ ਅਦਾਲਤ ’ਚ ਪੇਸ਼ ਨਹੀਂ ਹੋਇਆ, ਜਿਸ ਕਾਰਨ ਅਦਾਲਤ ਨੇ ਉਸਨੂੰ ਭਗੌੜਾ ਕਰਾਰ ਦੇ ਦਿੱਤਾ। ਮੁਲਜ਼ਮ ਨੂੰ ਫੜਨ ਲਈ ਪੁਲਸ ਦੇ ਪੀ. ਓ. ਵਿੰਗ ਦੇ ਐੱਸ. ਆਈ. ਗੁਰਤੇਜ ਸਿੰਘ ਆਪਣੀ ਪੁਲਸ ਪਾਰਟੀ ਨੂੰ ਲੈ ਕੇ 6 ਦਿਨ ਪਹਿਲਾਂ ਪੁਣੇ ਲਈ ਰਵਾਨਾ ਹੋਏ ਸਨ। ਗੁਰਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ 3 ਦਿਨਾਂ ਵਿਚ ਹੀ ਉਸਨੂੰ ਲੈ ਕੇ ਵਾਪਸ ਬਠਿੰਡਾ ਪਹੁੰਚੇ। ਸੋਮਵਾਰ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਸਨੂੰ ਮੁਚਲਕਾ ’ਤੇ ਛੱਡ ਦਿੱਤਾ ਗਿਆ।
ਨਾਜਾਇਜ਼ ਸ਼ਰਾਬ ਤੇ ਹੈਰੋਇਨ ਸਣੇ ਦੋ ਕਾਬੂ, 2 ਫਰਾਰ
NEXT STORY