ਜਲਾਲਬਾਦ,(ਬੰਟੀ)-ਥਾਣਾ ਅਮੀਰ ਖਾਸ ਤੇ ਚੱਕ ਵੇਰੋਕੇ ਦੀ ਪੁਲਸ ਨੇ 560 ਨਸ਼ੇ ਵਾਲੀਅਾਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਚੱਕ ਸੇਦੋਕੀ ਦੇ ਕੋਲ ਪੁਲਸ ਟੀਮ ਗਸ਼ਤ ਕਰ ਰਹੀ ਸੀ । ਇਸ ਦੌਰਾਨ ਪੈਦਲ ਆ ਰਹੇ ਅੰਗਰੇਜ਼ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਚੱਕ ਸੇਦੋਕੀ ਦੀ ਤਲਾਸ਼ੀ ਲਈ ਤਾਂ ਉਸ ਤੋਂ 210 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ, ਜਿਸ ਨੂੰ ਕਾਬੂ ਕਰ ਲਿਆ ਗਿਆ । ਇਸ ਤਰ੍ਹਾਂ ਥਾਣਾ ਚੱਕ ਵੇਰੋਕੇ ਦੀ ਪੁਲਸ ਦੇ ਜਾਂਚ ਅਧਿਕਾਰੀ ਇੰਸ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਟੀਮ ਪਿੰਡ ਪਾਲੀਵਾਲਾ ਦੀ ਲਿੰਕ ਰੋਡ ’ਤੇ ਪਹੁੰਚੀ ਤਾਂ ਧਰਮਪਾਲ ਪੁੱਤਰ ਹੀਰਾ ਲਾਲ ਵਾਸੀ ਚੱਕ ਜਾਨੀਸਰ ਤੋਂ 350 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ, ਜਿਸ ਨੂੰ ਵੀ ਕਾਬੂ ਕਰ ਲਿਆ ਗਿਆ। ਦੋਵਾਂ ਫਡ਼ੇ ਗਏ ਮੁਲਜ਼ਮਾਂ ’ਤੇ ਪਰਚੇ ਦਰਜ ਕੀਤੇ ਗਏ ਹਨ । ਥਾਣਾ ਖੂਈਖੇਡ਼ਾ ਦੀ ਪੁਲਸ ਨੇ ਪਿੰਡ ਕਮਾਲ ਵਾਲਾ ’ਚ ਇਕ ਵਿਅਕਤੀ ਨੂੰ 150 ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਏ. ਐੱਸ. ਆਈ. ਰਣਜੀਤ ਸਿੰਘ ਵੱਲੋਂ 2 ਜੁਲਾਈ ਨੂੰ ਸ਼ਾਮ ਸਾਢੇ 5 ਵਜੇ ਪੁਲਸ ਪਾਰਟੀ ਨਾਲ ਪਿੰਡ ਕਮਾਲਵਾਲਾ ਦੇ ਨੇਡ਼ੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਬੂਟਾ ਸਿੰਘ ਵਾਸੀ ਪਿੰਡ ਕਮਾਲਵਾਲਾ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 150 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਜਾਂਚ-ਪਡ਼ਤਾਲ ਕਰਨ ਤੋਂ ਬਾਅਦ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸੈਟੇਲਾਈਟ ਰਾਹੀਂ ਜ਼ਮੀਨ ਦੀ ਮਿਣਤੀ ਰੁਕਵਾਉਣ ਲਈ ਦਿੱਤਾ ਧਰਨਾ
NEXT STORY