ਕਈ ਪੁਲਸ ਅਧਿਕਾਰੀਆਂ ਦੇ ਨਾਂ ਨਸ਼ੇ ਦੇ ਕਾਰੋਬਾਰ 'ਚ ਸ਼ਾਮਿਲ ਹੋਣ ਦੇ ਦੋਸ਼, ਵੀਡੀਓ ਵਾਇਰਲ
ਫਾਜ਼ਿਲਕਾ(ਜ.ਬ.)- ਫਾਜ਼ਿਲਕਾ 'ਚ ਨਸ਼ੇ ਦਾ ਸੇਵਨ ਕਰਨ ਵਾਲੇ ਇਕ ਨੌਜਵਾਨ ਦੀ ਵੀਡੀਓ ਵਾਇਰਲ ਹੋਈ ਹੈ, ਜਿਸਦੇ ਬਾਅਦ ਖਾਕੀ ਸਵਾਲਾਂ 'ਚ ਆ ਗਈ ਹੈ ਦਰਅਸਲ ਵੀਡੀਓ 'ਚ ਦਿਖਾਈ ਦੇ ਰਿਹਾ ਨੌਜਵਾਨ ਫਾਜ਼ਿਲਕਾ ਦੇ ਅਰਨੀਵਾਲਾ ਦਾ ਰਹਿਣ ਵਾਲਾ ਹੈ, ਜਿਸ ਨੇ ਖੁਦ ਨਸ਼ੇ ਦਾ ਸੇਵਨ ਕੀਤਾ ਨਾਲ ਹੀ ਕਈ ਨੌਜਵਾਨਾਂ ਨੂੰ ਵੀ ਨਸ਼ੇ ਦੇ ਕਾਰੋਬਾਰ 'ਚ ਸ਼ਾਮਿਲ ਕੀਤਾ। ਇਸ ਤੋਂ ਦੁਖੀ ਪਿੰਡ ਦੇ ਲੋਕਾਂ ਨੇ ਜਦੋਂ ਇਸ ਨੂੰ ਅੱਜ ਫੜਿਆਂ ਤਾਂ ਪਿੰਡ ਦੇ ਨਾਲ-ਨਾਲ ਪੁਲਸ ਪ੍ਰਸ਼ਾਸਨ 'ਚ ਵੀ ਹੜਕਪ ਮਚ ਗਿਆ। ਦਰਅਸਲ ਬਬਲੂ ਨਾਂ ਦਾ ਇਹ ਨੌਜਵਾਨ ਫਾਜ਼ਿਲਕਾ ਜ਼ਿਲੇ ਦੇ ਕਈ ਪੁਲਸ ਅਧਿਕਾਰੀਆਂ ਦੀ ਨਸ਼ੇ ਦੇ ਕਾਰੋਬਾਰ 'ਚ ਸ਼ਮੂਲੀਅਤ ਦੇ ਦੋਸ਼ ਲਾ ਰਿਹਾ ਹੈ ।ਪਿੰਡ ਦੀ ਪੰਚਾਇਤ ਦੇ ਵਿਚ ਉਸਨੇ ਪੁਲਸ ਦੇ ਕਈ ਅਧਿਕਾਰੀਆਂ ਦੇ ਨਾਂ ਦੱਸੇ ਕਿ ਕੌਣ ਕੌਣ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ ਜਿਵੇਂ ਹੀ ਪੁਲਸ ਤੱਕ ਮਾਮਲਾ ਪਹੁੰਚਿਆ ਪੁਲਸ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰਨ ਪਿੰਡ ਪਹੁੰਚ ਗਈ, ਜਿਸ ਨਾਲ ਮਾਮਲਾ ਗਰਮਾ ਗਿਆ ਤੇ ਪਿੰਡ ਦੇ ਲੋਕਾਂ ਨੇ ਫੜੇ ਇਸ ਨੌਜਵਾਨ ਨੂੰ ਪੁਲਸ ਦੇ ਹਵਾਲੇ ਕਰਨ ਦੀ ਬਜਾਏ ਖੁਦ ਦੇ ਕੋਲ ਆਪਣੀ ਕਸਟਡੀ 'ਚ ਰਖ ਲਿਆ ਤੇ ਉਸ ਸਮੇਂ ਬਣਾਈ ਜਾ ਰਹੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਨਾਲ ਹੀ ਪੰਚਾਇਤ ਦੇ ਲੋਕਾਂ ਨੇ ਵੀਡੀਓ ਪੁਲਸ ਕਪਤਾਨ ਨੂੰ ਵੀ ਸਂੌਪ ਦਿੱਤੀ। ਨਸ਼ੇ ਦਾ ਆਦੀ ਇਸ ਨੌਜਵਾਨ ਦਾ ਪਿਤਾ ਮੰਨਦਾ ਹੈ ਕਿ ਉਸਦਾ ਬੇਟਾ ਨਸ਼ਾ ਕਰਦਾ ਹੈ ਨਾਲ ਹੀ ਪੁਲਸ 'ਤੇ ਦੋਸ਼ ਲਾਏ ਜਾ ਰਹੇ ਹਨ ਕਿ ਨਸ਼ੇ ਦੇ ਮਾਮਲੇ 'ਚ ਪੁਲਸ ਅਧਿਕਾਰੀ ਉਸਦਾ ਜੰਮ ਕੇ ਸਾਥ ਦਿੰਦੇ ਹਨ ਹਾਲਾਂਕਿ ਜਦੋਂ ਹੁਣ ਉਸਦੇ ਬੇਟੇ ਨੇ ਪੰਚਾਇਤ 'ਚ ਨਸ਼ਾ ਨਾ ਕਰਨ ਦਾ ਪ੍ਰਣ ਲਿਆ ਤੇ ਨਸ਼ੇ ਦੇ ਖਿਲਾਫ ਚੱਲਣ ਦੀ ਗੱਲ ਕਹੀ ਤਾਂ ਤੁਰੰਤ ਪੁਲਸ ਉਸ ਨੂੰ ਉਠਾਏ ਪਿੰਡ ਪਹੁੰਚ ਗਈ, ਅਰਨੀਵਾਲਾ ਦੇ ਪਿੰਡਵਾਸੀ ਅਤੇ ਨਸ਼ਾ ਐਕਸ਼ਨ ਕਮੇਟੀ ਦੇ ਅਹੁਦੇਦਾਰ ਰੰਜੀਵ ਸਿੰਘ, ਪਰਗਟ ਸਿੰਘ ਢਿੱਲੋਂ, ਨਿਸ਼ਾਨ ਸਿੰਘ, ਕੰਵਲ ਕਾਲੜਾ, ਕੇਵਲ ਕੰਬੋਜ, ਅਮਨਦੀਪ ਹੰਜਰਾ, ਲੱਕੀ ਬਜਾਜ, ਰਾਜੂ ਗੁਲਾਟੀ ਇਸ ਮਾਮਲੇ 'ਚ ਨਿਰਪੱਖ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਇਸ ਸਾਰੇ ਮਾਮਲੇ 'ਤੇ ਜਦੋਂ ਫਾਜ਼ਿਲਕਾ ਦੇ ਐੱਸ. ਐੱਸ. ਪੀ. ਕੇਤਨ ਬਲਿਰਾਮ ਪਾਟਿਲ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲਸ ਵੀਡੀਓ 'ਚ ਬਬਲੂ ਵੱਲੋਂ ਪੁਲਸ ਅਧਿਕੀਰਆਂ ਦੇ ਨਾਮਾਂ ਦੇ ਖੁਲਾਸੇ 'ਤੇ ਤਫਤੀਸ਼ 'ਚ ਜੁੱਟੀ ਹੋਈ ਹੈ ਜਿਨ੍ਹਾਂ ਲਈ ਉਨ੍ਹਾਂ ਦੇ ਵਿਸ਼ੇਸ਼ ਪੁਲਸ ਅਧਿਕਾਰੀਆਂ ਨੂੰ ਇਸ ਦੀ ਜਾਂਚ ਸੌਂਪੀ ਹੈ ਅਤੇ ਇਸ ਮਾਮਲੇ 'ਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆਂ ਨਹੀਂ ਜਾਵੇਗਾ ਭਾਵੇਂ ਉਹ ਪੁਲਸ ਅਧਿਕਾਰੀ ਹੋਵੇ।
ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 3 ਨਾਮਜ਼ਦ
NEXT STORY