ਗੁਰੂਹਰਸਹਾਏ(ਆਵਲਾ)-ਇਕ ਲਡ਼ਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ’ਚ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ 3 ਲੋਕਾਂ ਦੇ ਖਿਲਾਫ ਜਬਰ-ਜ਼ਨਾਹ ਦੇ ਜੁਰਮ ਤਹਿਤ ਮੁਕੱਦਮਾ ਦਰਜ ਕੀਤਾ ਹੈ। ਏ. ਐੱਸ. ਆਈ. ਗੁਰਕੰਵਲ ਜੀਤ ਕੌਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਪੀਡ਼ਤ ਲਡ਼ਕੀ ਨੇ ਦੋਸ਼ ਲਾਇਆ ਕਿ ਅਮਰੀਕ ਸਿੰਘ ਨੇ, ਕਸ਼ਮੀਰ ਬਾਈ ਅਤੇ ਸੁਰਿੰਦਰ ਸਿੰਘ ਦੀ ਮਦਦ ਨਾਲ ਪੀੜਤਾ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ ਪਰ ਬਾਅਦ ’ਚ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ। ਪੀਡ਼ਤ ਲਡ਼ਕੀ ਅਨੁਸਾਰ ਬੀਤੀ 11 ਜੂਨ ਨੂੰ ਅਮਰੀਕ ਸਿੰਘ ਉਸਨੂੰ ਝਾਂਸਾ ਦੇ ਕੇ ਅੰਮ੍ਰਿਤਸਰ ਲੈ ਗਿਆ, ਜਿਥੇ ਉਸ ਨੇ ਕਿਸੇ ਹੋਟਲ ਵਿਚ ਉਸ ਨਾਲ ਫਿਰ ਜਬਰ-ਜ਼ਨਾਹ ਕੀਤਾ, ਜਿਸ ਸਬੰਧੀ ਉਸਨੇ ਆਪਣਾ ਮੈਡੀਕਲ ਵੀ ਕਰਵਾਇਆ ਪਰ ਬਦਨਾਮੀ ਦੇ ਡਰ ਤੋਂ ਕੁਝ ਦਿਨ ਕੋਈ ਕਾਰਵਾਈ ਨਹੀਂ ਕਰ ਸਕੇ। ਉਨ੍ਹਾ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਲੋਕਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ ਦੇ ਬਜ਼ੁਰਗ ਵੀ 'ਚਿੱਟੇ' ਦੇ 'ਗੁਲਾਮ' (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY