ਫ਼ਤਿਹਗਡ਼੍ਹ ਸਾਹਿਬ(ਜ.ਬ)- ਸੀ. ਆਈ. ਏ. ਸਟਾਫ ਸਰਹਿੰਦ ਦੀ ਪੁਲਸ ਨੇ 55 ਗਰਾਮ ਹੈਰੋਇਨ ਨਾਲ ਇਕ ਨਾਈਜੀਰੀਅਨ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਜਾਂਚ ਹਰਪਾਲ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਸਰਹਿੰਦ ਦੇ ਮੁਖੀ ਦਲਵੀਰ ਸਿੰਘ ਸਿੱਧੂ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਜੀ. ਟੀ. ਰੋਡ ’ਤੇ ਮਾਧੋਪੁਰ ਚੌਕ ਵਿਚ ਨਾਕਾਬੰਦੀ ਕੀਤੀ ਹੋਈ ਸੀ ਕਿ ਕਾਰ ਨੰਬਰ ਪੀ. ਬੀ. 23 ਐੱਸ- 3412 ਵਿਚ ਸਵਾਰ ਫਿਆਜ ਮੁਹੰਮਦ ਪੁੱਤਰ ਫਤਿਹ ਮੁਹੰਮਦ ਵਾਸੀ ਸ਼ਾਸਤਰੀ ਨਗਰ ਮੰਡੀ ਗੋਬਿੰਦਗਡ਼੍ਹ, ਮਨਪ੍ਰੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਆਦਰਸ਼ ਨਗਰ ਮੰਡੀ ਗੋਬਿੰਦਗਡ਼੍ਹ ਅਤੇ ਅਸੀਸ਼ ਪੁੱਤਰ ਰਾਜੇਸ਼ ਵਾਸੀ ਵਿਕਾਸ ਨਗਰ ਮੰਡੀ ਗੋਬਿੰਦਗਡ਼੍ਹ ਨੂੰ 15 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਕੇ ਥਾਣਾ ਸਰਹਿੰਦ ਵਿਖੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰਕੇ ਇਨ੍ਹਾਂ ਤਿੰਨਾਂ ਤੋਂ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਨੇ ਮੰਨਿਆ ਕਿ ਇਹ ਜੋਹਨ ਨਾਂ ਦੇ ਨੀਗਰੋ ਨਾਈਜੀਰੀਅਨ ਤੋਂ ਉਤਮ ਨਗਰ ਦਿੱਲੀ ਤੋਂ ਹੈਰੋਇਨ ਲਿਅਾਉਂਦੇ ਹਨ। ਜਿਸ ’ਤੇ ਇਨ੍ਹਾਂ ਤਿੰਨਾਂ ਨੂੰ ਮਾਣਯੋਗ ਅਦਾਲਤ ਫਤਿਹਗਡ਼੍ਹ ਸਾਹਿਬ ਵਿਚ ਪੇਸ਼ ਕਰਕੇ ਫਿਆਜ ਮੁਹੰਮਦ ਦਾ 2 ਦਿਨ ਦਾ ਪੁਲਸ ਰਿਮਾਂਡ ਲੈ ਲਿਆ। ਮਨਪ੍ਰੀਤ ਸਿੰਘ ਅਤੇ ਅਸ਼ੀਸ ਨੂੰ ਨਿਆਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਗਿਆ। ਫਿਆਜ ਮੁਹੰਮਦ ਦੀ ਨਿਸ਼ਾਨਦੇਹੀ ’ਤੇ ਚੁਕਵੈਮਕੇ ਇਗਨੇਤੁਸ ਉਰਫ ਜੌਹਨ ਪੁੱਤਰ ਈਰਾਹਮੇ ਵਾਸੀ ਪਿੰਡ ਬੁਗਲੀ, ਸ਼ਹਿਰ ਅਬਾਵੋ, ਸਟੇਟ ਡੈਟਾ, ਨਾਈਜੀਰੀਆ ਹਾਲ ਅਬਾਦ ਥਰਡ ਫਲੋਰ ਵਿਜੈ ਨਗਰ ਸਮਾਧੀ ਰੋਡ ਉੱਤਮ ਨਗਰ ਦਿੱਲੀ ਨੂੰ ਵੀ ਦਿੱਲੀ ਤੋਂ 40 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਦੋਵਾਂ ਨੂੰ ਵੀ ਮਾਣਯੋਗ ਅਦਾਲਤ ਫਤਿਹਗਡ਼੍ਹ ਸਾਹਿਬ ਵਿਚ ਪੇਸ਼ ਕੀਤਾ ਜਿੱਥੋਂ ਇਨ੍ਹਾਂ ਨੂੰ ਵੀ ਨਿਆਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਗਿਆ।
ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਸ਼ਾਮਲ 4 ਪੁਲਸ ਮੁਲਾਜ਼ਮ ਡਿਸਮਿਸ
NEXT STORY