ਫਿਰੋਜ਼ਪੁਰ (ਸੰਨੀ ਚੋਪੜਾ) — ਇਥੋਂ ਦੇ ਕਸਬਾ ਗੁਰੂਹਰਸਹਾਏ ਦੇ ਪਿੰਡ ਪਾਲੇ ਚੱਕ 'ਚ ਬੀਤੇ ਦਿਨ ਗੋਲੀਬਾਰੀ 'ਚ ਇਕ ਹੀ ਪਰਿਵਾਰ ਦੇ ਦੋ ਨੌਜਵਾਨਾਂ ਦਾ ਕਤਲ ਤੇ ਦੋ ਹੋਰ ਨੂੰ ਜ਼ਖਮੀ ਕਰਨ ਦੇ ਦੋਸ਼ ਹੇਠ ਪੁਲਸ ਨੇ ਤਿੰਨ ਦੋਸ਼ੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ।
ਜਾਣਕਾਰੀ ਮੁਤਾਬਕ ਪਿੰਡ ਪਾਲੇ ਚੱਕ 'ਚ ਬੀਤੇ ਦਿਨ ਪੰਚਾਇਤ ਦੇ ਦੌਰਾਨ ਗੋਲੀ ਚਲੀ ਸੀ, ਜਿਸ 'ਚ ਇਕ ਹੀ ਪਰਿਵਾਰ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਤੇ ਦੋ ਹੋਰ ਨੌਜਵਾਨ ਗੋਲੀ ਲੱਗਣ ਨਾਲ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ। ਜ਼ਖਮੀ ਨੌਜਵਾਨਾਂ ਨੂੰ ਫਰੀਦਕੋਟ ਮੇਡੀਕਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਕਰਨ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ ਸਨ। ਫਿਰੋਜ਼ਪੁਰ ਗੁਰੂਹਰਸਹਾਏ ਦੀ ਪੁਲਸ ਨੇ ਕਤਲ ਦੇ ਦੋਸ਼ ਹੇਠ ਕਰੀਬ 17 ਲੋਕਾਂ 'ਤੇ ਮਾਮਲਾ ਦਰਜ ਕੀਤਾ ਸੀ। ਫਿਰੋਜ਼ਪੁਰ ਪੁਲਸ ਨੇ ਉਨ੍ਹਾਂ 'ਚੋਂ ਤਿੰਨ ਅਹਿਮ ਦੋਸ਼ੀਆਂ ਨੂੰ 2 ਬਾਰ੍ਹਾ ਬੋਰ ਬੰਦੂਕਾਂ ਨਾਲ ਜਿਸ ਨਾਲ ਫਾਇਰਿੰਗ ਕੀਤੀ ਗਈ ਸੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
ਪ੍ਰਸ਼ਾਦ ਤੇ ਲੰਗਰ 'ਤੇ ਲਾਏ ਗਏ ਜੀ. ਐੱਸ. ਟੀ. ਨੂੰ ਬੀਬੀ ਬਾਦਲ ਰੱਦ ਕਰਵਾਵੇ ਜਾਂ ਅਸਤੀਫਾ ਦੇਵੇ : ਧਰਮਸੌਤ
NEXT STORY