ਮੋਹਾਲੀ (ਗੁਰਮਿੰਦਰ ਸਿੰਘ) — ਇਥੋਂ ਦੇ ਜ਼ੀਰਕਪੁਰ ਪੁਲਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਖੁਦ ਨੂੰ ਵੀ. ਆਈ. ਪੀ. ਦੱਸ ਰਹੇ ਇਕ ਵਿਅਕਤੀ ਤੇ ਉਸ ਦੇ ਚਾਰ ਸੁਰੱਖਿਆ ਕਰਮੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਰਮਿੰਦਰ ਸਿੰਘ ਤੂਰ ਨਾਂ ਦਾ ਵਿਅਕਤੀ ਆਪਣੇ 4 ਸੁਰੱਖਿਆ ਕਰਮੀਆਂ ਨਾਲ, ਜ਼ੀਕਰਪੁਰ ਘੁੰਮ ਰਿਹਾ ਹੈ। ਪੁਲਸ ਨੇ ਸੂਚਨਾ ਮਿਲਦੇ ਹੀ ਇਕ ਹੋਟਲ 'ਚ ਛਾਪਾ ਮਾਰ ਕੇ ਇਨ੍ਹਾਂ ਸਭ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਇਕ ਰੇਂਜ ਰੋਵਰ ਗੱਡੀ ਕੀਮਤ ਕਰੀਬ ਸਵਾ ਕਰੋੜ ਰੁਪਏ, ਇਕ ਸਕਾਰਪੀਓ ਗੱਡੀ, ਜਿਸ 'ਤੇ ਲਾਲ ਬੱਤੀ ਫਲੈਸ਼ਰ ਤੇ ਹੂਟਰ ਲਗਾ ਹੋਇਆ ਸੀ, 4 ਰਿਵਾਲਵਰ, ਵਾਕੀ ਟਾਕੀ ਸੇਟ ਤੇ ਵਿਦੇਸ਼ੀ ਕਰੰਸੀ ਕੀਮਤ ਚਾਰ ਲੱਖ ਰੁਪਏ ਬਰਾਮਦ ਕੀਤੇ ਹਨ। ਜ਼ੀਰਕਪੁਰ ਪੁਲਸ ਨੇ ਕੇਸ ਦਰਜ ਕਰ ਕੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ। ਮਾਣਯੋਗ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 14 ਦਿਨ ਦੀ ਪੁਲਸ ਰਿਮਾਂਡ 'ਤੇ ਭੇਜ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਪਰਮਿੰਦਰ ਸਿੰਘ ਤੂਰ ਨਾਮਕ ਵਿਅਕਤੀ ਏ. ਟੀ. ਐੱਮ. ਸੁਸਾਇਟੀ ਡੇਰਾ ਬੱਸੀ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਆਪਣੀ ਕਾਲੇ ਸ਼ੀਸ਼ੇ ਵਾਲੀ ਮਹਿੰਗੀ ਰੇਂਜ ਰੋਵਰ ਗੱਡੀ 'ਤੇ ਆਲ ਇੰਡੀਆ ਰਾਹੁਲ ਗਾਂਧੀ ਬ੍ਰਿਗੇਡ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਦਾ ਸਟੀਕਰ ਵੀ ਲਗਾਇਆ ਹੋਇਆ ਹੈ।
ਜ਼ੀਰਕਪੁਰ ਥਾਣਾ ਇੰਚਾਰਜ ਭਗਵੰਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਇੰਨਾ ਸਾਰਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਸੂਤਰਾਂ ਤੋਂ ਇਹ ਜਾਣਕਾਰੀ ਵੀ ਮਿਲੀ ਸੀ ਕਿ ਇਹ ਵਿਅਕਤੀ ਆਪਣੀ ਆਪਣੇ ਪੈਸੇ ਦਾ ਰੌਬ ਦਿਖਾ ਕੇ ਲੋਕਾਂ ਨੂੰ ਨੌਕਰੀ ਲਗਾਵਾਉਣ ਦਾ ਝਾਂਸਾ ਦੇ ਕੇ ਪੈਸੇ ਠਗਦੇ ਸਨ। ਇਨ੍ਹਾਂ ਕੋਲੋਂ ਜੋ ਰਿਵਾਲਵਰ ਬਰਾਮਦ ਹੋਈਆਂ ਹਨ, ਉਨ੍ਹਾਂ 'ਚੋਂ ਇਕ ਦਾ ਲਾਈਸੰਸ ਵੀ ਹੀਂ ਹੈ ਤੇ ਦੂਜਾ ਰਿਵੋਲਵਰ ਦਾ ਲਾਈਸੰਸ ਪੰਜਾਬ ਰਾਜ 'ਚ ਪ੍ਰਮਾਣਿਤ ਨਹੀਂ ਹੈ। ਇਹ ਲੋਕ ਪੁਲਸ ਦੀ ਫਲੈਸ਼ਰ ਲਾਈਟ ਤੇ ਹੂਟਰ ਦਾ ਇਸਤੇਮਾਲ ਵੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕੀ ਇਨ੍ਹਾਂ ਕੋਲੋਂ ਇੰਨੀਆਂ ਮਹਿੰਗੀਆਂ ਗੱਡੀਆਂ ਤੇ ਹਥਿਆਰ ਕਿੱਥੋਂ ਆਏ? ਦੋਸ਼ੀਆਂ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 419,420 ਦੇ ਤਹਿਤ ਮਾਮਲਾ ਦਰਜ ਕਰ ਕੇ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ ਹੈ।
ਕੈਂਸਰ ਹੋਣ 'ਤੇ ਵਿਆਹੁਤਾ ਨੂੰ ਬੱਚੀ ਸਮੇਤ ਕੱਢਿਆ ਘਰੋਂ, ਸਹੁਰੇ ਪਰਿਵਾਰ ਖ਼ਿਲਾਫ ਕੇਸ ਦਰਜ
NEXT STORY