ਭੋਗਪੁਰ, (ਜ. ਬ., ਅਰੋੜਾ)- ਭੋਗਪੁਰ ਪੁਲਸ ਦੇ ਹੈੱਡ ਕਾਂਸਟੇਬਲ ਸੁਰਜੀਤ ਪਾਲ ਨੇ ਆਦਮਪੁਰ ਟੀ-ਪੁਆਇੰਟ 'ਤੇ ਨਾਕਾਬੰਦੀ ਦੌਰਾਨ ਮੁਖਬਰ ਦੀ ਇਤਲਾਹ 'ਤੇ ਪ੍ਰਸ਼ਾਂਤ ਕੁਮਾਰ ਉਰਫ਼ ਮਿੱਠੂ ਪੁੱਤਰ ਜੋਗਿੰਦਰ ਸਿੰਘ ਵਾਸੀ ਵਾਰਡ ਨੰਬਰ 5 ਭੁਲੱਥ ਜ਼ਿਲਾ ਕਪੂਰਥਲਾ, ਜੋ ਕਿ ਬੁੱਲ੍ਹੋਵਾਲ ਰੋਡ ਭੋਗਪੁਰ ਟੈਕਸੀ ਸਟੈਂਡ ਸਾਹਮਣੇ ਲਾਟਰੀ ਦੀ ਆੜ 'ਚ ਦੜੇ ਸੱਟੇ ਦੀ ਪਰਚੀ ਲਗਾਉਂਦਾ ਹੈ, ਦੇ ਸਥਾਨ 'ਤੇ ਰੇਡ ਕਰ ਕੇ ਉਸ ਨੂੰ 1 ਹਜ਼ਾਰ ਰੁਪਏ ਤੇ ਲੈਟਰ ਪੈਡ ਸਮੇਤ ਗ੍ਰਿਫ਼ਤਾਰ ਕੀਤਾ।
ਇਸੇ ਤਰ੍ਹਾਂ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਨੇ ਵਿੰਨੀ ਗੋਪਾਲ ਪੁੱਤਰ ਬਨਾਰਸੀ ਦਾਸ ਵਾਸੀ ਵਾਰਡ ਨੰਬਰ 13 ਥਾਣਾ ਭੁਲੱਥ ਜ਼ਿਲਾ ਕਪੂਰਥਲਾ ਨੂੰ ਦੜਾ ਸੱਟਾ ਲਗਾਉਣ ਲਈ ਲੋਕਾਂ ਨੂੰ ਉਕਸਾਉਣ ਦੇ ਜੁਰਮ ਵਿਚ 1200 ਰੁਪਏ ਦੀ ਨਕਦੀ ਸਮੇਤ ਕਾਬੂ ਕੀਤਾ। ਪੁਲਸ ਨੇ ਦੋਵਾਂ ਖਿਲਾਫ਼ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਕਿਸ਼ਨਗੜ੍ਹ ਤੋਂ ਬੈਂਸ ਦੇ ਅਨੁਸਾਰ ਇਸ ਤੋਂ ਇਲਾਵਾ ਏ. ਐੱਸ. ਆਈ. ਸੁਖਜੀਤ ਸਿੰਘ ਨੇ ਬਿਆਸ ਪਿੰਡ ਤੋਂ ਕਾਲਾ ਬੱਕਰਾ ਨੂੰ ਜਾ ਰਹੇ ਕਮਲਜੀਤ ਸਿੰਘ ਪੁੱਤਰ ਪਿੰਦਾ ਵਾਸੀ ਬੁੱਟਰਾਂ ਨੂੰ 35 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਅਤੇ ਜੀ. ਟੀ. ਰੋਡ ਭੋਗਪੁਰ ਤੋਂ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਸੋਢੀ ਵਾਸੀ ਬੁੱਟਰਾਂ ਨੂੰ 40 ਗ੍ਰਾਮ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ। ਪੁਲਸ ਨੇ ਮੁਲਜ਼ਮਾਂ ਨੂੰ ਮਾਮਲੇ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਇਕ ਹੋਰ ਅੜਿੱਕੇ
NEXT STORY