ਤਰਨਤਾਰਨ, (ਰਾਜੂ)- ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਐੱਚ. ਸੀ. ਜਸਪਾਲ ਸਿੰਘ ਗਸ਼ਤ ਤੇ ਸਪੈਸ਼ਲ ਚੈਕਿੰਗ ਸਬੰਧੀ ਮੋੜ ਖਵਾਸਪੁਰ ਅੱਡਾ ਫਤਿਆਬਾਦ ਮੌਜੂਦ ਸਨ ਤਾਂ ਫਤਿਆਬਾਦ ਵੱਲੋਂ ਆ ਰਹੇ ਮੋਟਰਸਾਈਕਲ 'ਤੇ ਇਕ ਵਿਅਕਤੀ ਨੇ ਚਿੱਟੇ ਰੰਗ ਦਾ ਤੋੜਾ ਰੱਖਿਆ ਹੋਇਆ ਸੀ ਜੋ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ ਤਾਂ ਪੁਲਸ ਨੇ ਉਸ ਨੂੰ ਕਾਬੂ ਕਰ ਕੇ ਤੋੜੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 9000 ਮਿ. ਲੀ. ਸ਼ਰਾਬ ਬਰਾਮਦ ਹੋਈ। ਦੋਸ਼ੀ ਦੀ ਪਛਾਣ ਪੂਰਨ ਸਿੰਘ ਪੁੱਤਰ ਜਰਮਨ ਸਿੰਘ ਵਜੋਂ ਹੋਈ। ਫੜੇ ਗਏ ਵਿਅਕਤੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ।
ਅੱਗ ਲੱਗਣ ਨਾਲ ਕੱਪੜੇ ਦੀਆਂ 2 ਦੁਕਾਨਾਂ ਸੜ ਕੇ ਸੁਆਹ
NEXT STORY