ਮੁੰਬਈ (ਵਾਰਤਾ)- ਮੁੰਬਈ ਅਤੇ ਉਪਨਗਰੀ ਜ਼ਿਲ੍ਹੇ ਦੇ ਨਾਲ-ਨਾਲ ਨਜ਼ਦੀਕੀ ਜ਼ਿਲ੍ਹਿਆਂ ਠਾਣੇ, ਕਲਿਆਣ ਅਤੇ ਪਾਲਘਰ 'ਚ ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਦੀ ਵੋਟਿੰਗ ਦੇ ਮੱਦੇਨਜ਼ਰ ਸ਼ਨੀਵਾਰ ਸ਼ਾਮ ਤੋਂ ਸੋਮਵਾਰ ਸ਼ਾਮ ਤੱਕ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਮੁੰਬਈ 'ਚ ਪੂਰੇ ਤਿੰਨ ਦਿਨ ਡ੍ਰਾਈ ਡੇਅ ਦਾ ਐਲਾਨ ਕੀਤਾ ਗਿਆ ਹੈ।
ਭਾਰਤ ਚੋਣ ਕਮਿਸ਼ਨ (ਈਸੀਆਈ) ਨੇ ਨਾ ਸਿਰਫ਼ ਚੋਣਾਂ ਵਾਲੇ ਚੋਣ ਖੇਤਰਾਂ ਸਗੋਂ ਨਜ਼ਦੀਕੀ ਚੋਣ ਖੇਤਰਾਂ ਨੂੰ ਵੀ ਵੋਟਿੰਗ ਦਿਵਸ ਤੱਕ ਡ੍ਰਾਈ ਡੇਅ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਕਦਮ ਦਾ ਮਕਸਦ ਪੂਰੇ ਰਾਜ 'ਚ ਨਿਰਪੱਖ ਚੋਣ ਪ੍ਰਕਿਰਿਆ ਨੂੰ ਉਤਸ਼ਾਹ ਦੇਣਾ ਹੈ। ਚੋਣ ਅਧਿਕਾਰੀਆਂ ਨੇ ਕਿਹਾ ਕਿ ਅੱਜ ਸ਼ਾਮ 5 ਵਜੇ ਤੋਂ 20 ਮਈ 5 ਵਜੇ ਤੱਕ ਸਾਰੇ ਬਾਰ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੇ ਆਦੇਸ਼ ਦਿੱਤੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Fact Check : ਕੀ ਹੈਦਰਾਬਾਦ ’ਚ ਫਰਜ਼ੀ ਵੋਟਿੰਗ ਦੀ ਹੈ ਇਹ ਵੀਡੀਓ?
NEXT STORY