ਲੁਧਿਆਣਾ : ਲੁਧਿਆਣਾ ਵਿਚ ਘਰੇਲੂ ਝਗੜੇ ਦੇ ਚੱਲਦੇ ਇਕ ਪਿਓ ਨੇ ਆਪਣੇ ਤਿੰਨ ਸਾਲ ਦੇ ਬੇਟੇ ਅਤੇ ਛੇ ਸਾਲ ਦੀ ਧੀ ਦੇ ਗਲੇ ਵਿਚ ਫਾਹਾ ਪਾ ਕੇ ਫਾਂਸੀ ਲਗਾ ਲਈ। ਜਿਸ ਵਿਚ ਪਿਓ ਤੇ ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਛੋਟੀ ਬੱਚੀ ਰੱਸੀ ਟੁੱਟਣ ਕਾਰਨ ਬਚ ਗਈ। ਮ੍ਰਿਤਕ ਵਪਾਰੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਸੁਸਾਈਡ ਨੋਟ ਵੀ ਲਿਖਿਆ ਹੈ। ਘਟਨਾ ਵਿਚ ਬਚੀ ਬੱਚੀ ਨੇ ਦੱਸਿਆ ਕਿ ਉਸ ਦੇ ਪਾਪਾ ਉਨ੍ਹਾਂ ਨੂੰ ਝੂਲਾ ਝੁਲਾਉਣ ਦਾ ਕਹਿ ਕੇ ਫਾਂਸੀ ਲਗਾ ਰਹੇ ਸਨ।
ਉਥੇ ਹੀ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਅਕਸਰ ਘਰ ਵਿਚ ਦਹੇਜ ਲਿਆਉਣ ਕਾਰਨ ਲੜਾਈ ਰਹਿੰਦੀ ਸੀ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਸੁਸਾਈਡ ਨੋਟ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਭਾਵੇਂ ਕੋਈ ਵੀ ਹੋਵੇ ਪਰ ਇਸ ਘਟਨਾ ਵਿਚ ਦੋ ਮਾਸੂਮ ਬੱਚਿਆਂ ਦੀ ਬਿਨਾਂ ਕਿਸੇ ਜੁਰਮ ਦੇ ਸਜ਼ਾ ਮਿਲੀ ਜੋ ਬਹੁਤ ਹੀ ਚਿੰਤਾਜਨਕ ਹੈ।
ਨੋਟ : 'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ 'ਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਪੂਰੀ ਦੁਨੀਆ ਦੀਆਂ ਖ਼ਬਰਾਂ ਦਾ ਆਨੰਦ ਮਾਣ ਸਕਦੇ ਹੋ।
ਆਸਟ੍ਰੇਲੀਆਈ ਪੁਲਸ 'ਚ ਗਰਜੇਗਾ ਸੰਧੂਆਂ ਪਿੰਡ ਦਾ ਪਗੜੀਧਾਰੀ ਨੌਜਵਾਨ ਤਾਂ ਦੇਖਣ ਵਾਲੀ ਹੋਵੇਗੀ ਟੋਹਰ (ਦੇਖੋ ਤਸਵੀਰਾਂ)
NEXT STORY