ਦਸੂਹਾ (ਝਾਵਰ)-ਸੋਨੇ ਦੇ ਗਹਿਣੇ ਬਣਾਉਣ ਦਾ ਕੰਮ ਕਰਦੇ ਕਾਰੀਗਰ ਵੱਲੋਂ ਕਰੋੜਾਂ ਰੁਪਏ ਦੇ ਗਹਿਣੇ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਵਰਨਕਾਰ ਸੰਘ ਦਸੂਹਾ ਦੇ ਇਕ ਵਫ਼ਦ ਨੇ ਐੱਸ.ਐੱਸ.ਪੀ. ਹੁਸ਼ਿਆਰਪੁਰ ਨੂੰ ਮਿਲ ਕੇ ਸੋਨੇ ਦੇ ਗਹਿਣੇ ਬਣਾਉਣ ਵਾਲੇ ਇਕ ਕਾਰੀਗਰ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸਵਰਨਕਾਰ ਸੰਘ ਦਸੂਹਾ ਵੱਲੋਂ ਐੱਸ. ਐੱਸ. ਪੀ. ਹੁਸ਼ਿਆਰਪੁਰ ਸੁਰਿੰਦਰ ਲਾਂਬਾ ਨੂੰ ਇਕ ਦਰਖਾਸਤ ਸਵਰਨਕਾਰ ਸੰਘ ਦਸੂਹਾ ਦੇ ਪ੍ਰਧਾਨ ਮੁੰਨਾ ਵਰਮਾ, ਹੁਸ਼ਿਆਰਪੁਰ ਦੇ ਸਵਰਨਕਾਰ ਸੰਘ ਦੇ ਮੈਂਬਰ ਸੁਸ਼ੀਲ ਪੜਿਆਲ, ਰਾਕੇਸ਼ ਵਰਮਾ, ਅਕਸ਼ੈ ਵਰਮਾ, ਪ੍ਰਿੰਸ ਸ਼ਰਮਾ, ਰਾਜੀਵ ਕੁਮਾਰ, ਵਿਸ਼ਾਲ, ਸੰਜੀਵ ਅਤੇ ਹੋਰ ਮੈਂਬਰਾਂ ਦੀ ਅਗਵਾਈ ਹੇਠ ਲਿਖਤੀ ਸ਼ਿਕਾਇਤ ਦਿੱਤੀ ਹੈ।
ਜਿਸ ਵਿਚ ਕਿਹਾ ਗਿਆ ਹੈ ਕਿ ਦਸੂਹਾ ਵਿਖੇ ਸਰਾਫ਼ਾ ਦੀਆਂ ਦੁਕਾਨਾਂ ’ਤੇ ਕੰਮ ਕਰਨ ਵਾਲੇ ਕਾਰੀਗਰ ਅਮਿਤ ਕੁਮਾਰ ਪੁੱਤਰ ਮੰਗਲ ਪ੍ਰਸ਼ਾਦ ਵਾਸੀ ਧੋਬੀ ਮੁਹੱਲਾ ਦਸੂਹਾ ਅਤੇ ਉਸਦਾ ਇਕ ਸਾਥੀ ਵੱਖ-ਵੱਖ ਸਰਾਫ਼ਾ ਦੀ ਦੁਕਾਨਾਂ ਦੇ ਮਾਲਕਾਂ ਦਾ ਲਗਭਗ 1810 ਗ੍ਰਾਮ ਸੋਨਾ ਅਤੇ ਸੋਨੇ ਦੇ ਗਹਿਣੇ, ਜਿਸ ਦੀ ਕੀਮਤ ਕਰੋੜਾਂ ਵਿਚ ਬਣਦੀ ਹੈ, ਜੋ ਉਸ ਨੂੰ ਸੋਨੇ ਦੇ ਗਹਿਣੇ ਬਣਾਉਣ ਲਈ ਦਿੱਤਾ ਸੀ, ਲੈ ਕੇ ਫਰਾਰ ਹੋ ਗਿਆ ਹੈ, ਜਿਸ ਕਾਰਨ ਦਸੂਹਾ ਦੇ ਲੋਕਾਂ ਵਿਚ ਹੜਕੰਪ ਮਚਿਆ ਹੋਇਆ ਹੈ।
ਇਹ ਵੀ ਪੜ੍ਹੋ- ਆਖ਼ਿਰ ਕਿਸ ਪਾਰਟੀ ਨੂੰ ਮਿਲੇਗੀ ਜਲੰਧਰ ਵੈਸਟ ਹਲਕੇ ਦੀ ਸੀਟ, ਦਾਅ 'ਤੇ ਲੱਗੀ ਦਿੱਗਜਾਂ ਦੀ ਸਾਖ਼
ਇਸ ਮੌਕੇ ਐੱਸ. ਐੱਸ. ਪੀ. ਹੁਸ਼ਿਆਰਪੁਰ ਵੱਲੋਂ ਸਵਰਨਕਾਰ ਸੰਘ ਦਸੂਹਾ ਦੀ ਗੱਲ ਬਹੁਤ ਹੀ ਧਿਆਨ ਨਾਲ ਸੁਣੀ ਅਤੇ ਇਸ ਦੀ ਜਾਂਚ ਕਰਨ ਲਈ ਡੀ. ਐੱਸ. ਪੀ. ਦਸੂਹਾ ਅਤੇ ਥਾਣਾ ਮੁਖੀ ਦਸੂਹਾ ਨੂੰ ਨਿਰਦੇਸ਼ ਦਿੱਤੇ। ਇਸ ਸਬੰਧੀ ਜਦੋਂ ਡੀ. ਐੱਸ. ਪੀ. ਦਸੂਹਾ ਜਗਦੀਸ਼ ਰਾਜ ਅੱਤਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਸਵਰਨਕਾਰ ਸੰਘ ਦਸੂਹਾ ਦੇ ਮੈਂਬਰ ਹੋਈ ਧੋਖਾਦੇਹੀ ਸਬੰਧੀ ਮਿਲੇ ਤਾਂ ਉਹ ਉਸ ਸਮੇਂ ਐੱਸ. ਐੱਸ. ਪੀ. ਦਫ਼ਤਰ ਵਿਖੇ ਮੌਜੂਦ ਸਨ।
ਇਨ੍ਹਾਂ ਸਰਾਫ਼ਾ ਵੱਲੋਂ ਵੀ ਉਨ੍ਹਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਕਿ ਇਹ ਸੋਨੇ ਦਾ ਕਾਰੀਗਰ ਹੋਰ ਕਾਰੀਗਰਾਂ ਨਾਲ ਕਾਫ਼ੀ ਸਮੇਂ ਤੋਂ ਦਸੂਹਾ ਵਿਖੇ ਸੋਨੇ ਦੇ ਗਹਿਣੇ ਬਣਾਉਣ ਦਾ ਕੰਮ ਕਰਦਾ ਸੀ। ਜੋ ਸੋਨਾ ਅਤੇ ਗਹਿਣੇ ਲੈ ਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਪਰੋਕਤ ਮੁਲਜ਼ਮ ਦੇ ਵਿਰੁੱਧ ਕੇਸ ਦਰਜ ਕਰ ਕੇ ਪੁਲਸ ਦੀ ਸਪੈਸ਼ਲ ਟੀਮ ਇਸ ਦੀ ਜਾਂਚ ਕਰ ਕੇ ਸਬੰਧਤ ਮੁਲਜ਼ਮ ਅਤੇ ਉਸ ਦੇ ਸਾਥੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਵੇਗੀ। ਇਹ ਵੀ ਪਤਾ ਲੱਗਾ ਹੈ ਕਿ ਕੁੱਝ ਲੋਕ ਸਿੱਧੇ ਤੌਰ ’ਤੇ ਵੀ ਇਸ ਕਾਰੀਗਰ ਤੋਂ ਸੋਨੇ ਦੇ ਗਹਿਣੇ ਬਣਾਉਂਦੇ ਸਨ, ਜਿਨ੍ਹਾਂ ਦਾ ਵੀ ਲੱਖਾਂ ਰੁਪਏ ਲੈ ਕੇ ਫਰਾਰ ਹੋ ਗਿਆ ਹੈ। ਹੋਰ ਵੇਰਵਿਆਂ ਸਬੰਧੀ ਪੁਲਸ ਦੀ ਜਾਂਚ ਉਪਰੰਤ ਹੀ ਪਤਾ ਲੱਗ ਸਕੇਗਾ।
ਇਹ ਵੀ ਪੜ੍ਹੋ- ਜਲੰਧਰ 'ਚ ਰੂਹ ਕੰਬਾਊ ਹਾਦਸੇ 'ਚ ਔਰਤ ਦੀ ਮੌਤ, ਟੁਕੜਿਆਂ 'ਚ ਮਿਲੀ ਲਾਸ਼, ਰਾਤ ਭਰ ਲੰਘਦੇ ਰਹੇ ਮ੍ਰਿਤਕ ਦੇਹ ਤੋਂ ਵਾਹਨ
ਹਿਮਾਚਲ ’ਚ ਮਹਿੰਗੀ ਸ਼ਰਾਬ ਹੋਣ ਕਾਰਨ ਸੈਲਾਨੀਆਂ ਦਾ ਵਿਗੜਿਆ ਬਜਟ!
NEXT STORY