ਮੋਹਾਲੀ/ਚੰਡੀਗੜ੍ਹ (ਪਰਦੀਪ/ਸੁਸ਼ੀਲ) : ਗਲਤ ਫੇਸਬੁੱਕ ਆਈ. ਡੀ. ਬਣਾ ਕੇ ਮੇਰੇ ਨਾਂ ਅਤੇ ਤਸਵੀਰ ਦੀ ਵਰਤੋਂ ਕਰਦਿਆਂ ਨਿੱਜੀ ਤੌਰ ’ਤੇ ਧੋਖਾਦੇਹੀ ਦਾ ਜ਼ੁਰਮ ਜਿਨ੍ਹਾਂ ਵਿਅਕਤੀਆਂ ਵੱਲੋਂ ਕੀਤਾ ਗਿਆ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਹ ਗੱਲ ਭਾਜਪਾ ਦੇ ਚੰਡੀਗੜ੍ਹ ਸਟੇਟ ਪ੍ਰਧਾਨ ਅਰੁਣ ਸੂਦ ਨੇ ਐੱਸ. ਐੱਸ. ਪੀ. ਚੰਡੀਗੜ੍ਹ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਹੀ ਹੈ। ਅਰੁਣ ਸੂਦ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਅੱਜ ਮੇਰੇ ਦੋਸਤਾਂ ਵੱਲੋਂ ਮੇਰੇ ਧਿਆਨ 'ਚ ਲਿਆਂਦਾ ਗਿਆ ਕਿ ਮੇਰਾ ਨਾਂ ਅਤੇ ਤਸਵੀਰ ਵਰਤ ਕੇ ਕਿਸੇ ਨੇ ਫਰਜ਼ੀ ਫੇਸਬੁੱਕ ਖਾਤਾ ਬਣਾਇਆ ਹੈ ਅਤੇ ਮੇਰੇ ਫੇਸਬੁੱਕ ਦੋਸਤਾਂ ਨੂੰ ਪੈਸੇ ਕਮਾਉਣ ਲਈ ਵਿਅਕਤੀ ਨੇ ਪੈਸਿਆਂ ਦੀ ਵੀ ਮੰਗ ਕੀਤੀ ਹੈ, ਇਹ ਕਹਿ ਕੇ ਕਿ ਮੈਨੂੰ ਪੈਸਿਆਂ ਦੀ ਲੋੜ ਹੈ।
ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਇੱਕੋ ਪਰਿਵਾਰ ਦੇ 4 ਜੀਆਂ ਦਾ ਕੁਹਾੜੀ ਮਾਰ ਬੇਰਹਿਮੀ ਨਾਲ ਕੀਤਾ ਕਤਲ
ਭਾਜਪਾ ਨੇਤਾ ਅਰੁਣ ਸੂਦ ਨੇ ਕਿਹਾ ਕਿ ਨਕਲੀ ਫੇਸਬੁੱਕ ਖਾਤਾ ਬਣਾਉਣ ਵਾਲਾ ਵਿਅਕਤੀ ਲੋਕਾਂ ਨੂੰ ਭਰੋਸਾ ਦੁਆ ਰਿਹਾ ਹੈ ਕਿ ਇਹ ਮੇਰਾ ਅਸਲੀ ਖਾਤਾ ਹੈ ਅਤੇ ਪੇ. ਟੀ. ਐੱਮ. ਰਾਹੀਂ ਜਿਹੜੇ ਪੈਸੇ ਮੇਰੇ ਦੋਸਤਾਂ ਨੇ ਦਿੱਤੇ ਹਨ, ਉਸ ਦੇ ਸਕਰੀਨ ਸ਼ਾਰਟ ਵੀ ਮੈਨੂੰ ਭੇਜੇ ਹਨ। ਅਰੁਣ ਸੂਦ ਨੇ ਕਿਹਾ ਕਿ ਇਸ ਸ਼ਿਕਾਇਤ ਨਾਲ ਸਕਰੀਨ ਸ਼ਾਰਟ ਦੀ ਕਾਪੀ ਵੀ ਲਗਾਈ ਗਈ ਹੈ। ਇਸ ਅਣਪਛਾਤੇ ਨੇ ਜਾਅਲੀ ਫੇਸਬੁੱਕ ਖਾਤਾ ਤਿਆਰ ਕਰ ਕੇ ਜਨਤਾ ਨੂੰ ਧੋਖਾ ਦੇਣ ਅਤੇ ਮੈਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਅਣਪਛਾਤੇ ਵਿਅਕਤੀ ਨੇ ਨਾ ਸਿਰਫ ਸਾਈਬਰ ਕਾਨੂੰਨ ਦੀ ਵਿਵਸਥਾ ਦੀ ਉਲੰਘਣਾ ਕੀਤੀ, ਸਗੋਂ ਇਸ ਨੇ ਧੋਖਾਦੇਹੀ ਦਾ ਅਪਰਾਧ ਵੀ ਕੀਤਾ ਅਤੇ ਮੇਰੀ ਇੱਜ਼ਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ : ਵੱਡੇ ਕਹਿਰ ਤੋਂ ਬਾਅਦ ਵੀ ਕੁੜੀ ਨੇ ਨਾ ਛੱਡਿਆ ਮੁੰਡੇ ਦਾ ਸਾਥ, 12 ਸਾਲਾਂ ਬਾਅਦ ਇੰਝ ਪਰਵਾਨ ਚੜ੍ਹਿਆ ਪਿਆਰ (ਤਸਵੀਰਾਂ)
ਪਹਿਲਾਂ ਵੀ ਹੋ ਚੁੱਕੇ ਹਨ ਅਜਿਹੇ ਮਾਮਲੇ
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਕਿਸੇ ਦਾ ਸੋਸ਼ਲ ਮੀਡੀਆ ’ਤੇ ਫਰਜ਼ੀ ਖਾਤਾ ਬਣਾਇਆ ਗਿਆ ਹੋਵੇ। ਇਸ ਤੋਂ ਪਹਿਲਾਂ ਹਰਿਆਣਾ ਪੀ. ਡਬਲਿਯੂ. ਡੀ. ਤੋਂ ਬਤੌਰ ਚੀਫ ਇੰਜੀਨੀਅਰ ਸੇਵਾਮੁਕਤ ਹੋਏ ਅਨੂਪ ਚੌਹਾਨ ਦਾ ਫਰਜ਼ੀ ਖਾਤਾ ਬਣਾ ਕੇ ਠੱਗੀ ਕਰਨ ਦੀ ਕੋਸ਼ਿਸ਼ ਹੋਈ ਸੀ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਸ ਤੋਂ ਸੇਵਾਮੁਕਤ ਡੀ. ਐੱਸ. ਪੀ. ਜਗਬੀਰ ਸਿੰਘ ਦਾ ਵੀ ਖਾਤਾ ਵੀ ਹੈਕ ਕੀਤਾ ਗਿਆ ਸੀ। ਪੀ. ਯੂ. ਦੇ ਵਾਇਸ ਚਾਂਸਲਰ ਪ੍ਰੋ. ਰਾਜਕੁਮਾਰ ਦੀ ਈਮੇਲ ਆਈ. ਡੀ. ਬਣਾ ਕੇ ਉਨ੍ਹਾਂ ਦੇ ਜਾਣਕਾਰਾਂ ਤੋਂ ਪੈਸੇ ਮੰਗੇ ਗਏ ਸਨ। ਇਸ ਤੋਂ ਇਲਾਵਾ ਡੀ. ਐੱਸ. ਪੀ. ਦਿਲਸ਼ੇਰ ਸਿੰਘ ਚੰਦੇਲ ਅਤੇ ਸਬ ਇੰਸਪੈਕਟਰ ਅਸ਼ੋਕ ਕੁਮਾਰ ਦੀ ਫੇਸਬੁੱਕ ਆਈ. ਡੀ. ਵੀ ਹੈਕ ਹੋ ਚੁੱਕੀ ਹੈ।
ਇਹ ਵੀ ਪੜ੍ਹੋ : RSS ਦੀ ਪੰਜਾਬ ਇਕਾਈ ਦੇ ਨਵੇਂ ਮੁਖੀ ਚੁਣੇ ਗਏ 'ਇਕਬਾਲ ਸਿੰਘ ਆਹਲੂਵਾਲੀਆ'
ਸਾਈਬਰ ਸੈੱਲ ਨਹੀਂ ਸੁਲਝਾ ਸਕਿਆ ਇਕ ਵੀ ਕੇਸ
ਪੁਲਸ ਮਹਿਕਮੇ ਦੇ ਕਈ ਅਫ਼ਸਰਾਂ ਦੀ ਫੇਸਬੁੱਕ ਆਈ. ਡੀ. ਚਲਾਕ ਲੋਕ ਹੈਕ ਕਰ ਚੁੱਕੇ ਹਨ ਪਰ ਸਾਈਬਰ ਸੈੱਲ ਕੋਈ ਵੀ ਮਾਮਲਾ ਸੁਲਝਾ ਨਹੀਂ ਸਕਿਆ। ਹੁਣ ਤੱਕ ਹੈਕਿੰਗ ਦੀਆਂ ਸਾਰੀਆਂ ਸ਼ਿਕਾਇਤਾਂ ਸਾਈਬਰ ਸੈੱਲ ਕੋਲ ਦੱਬੀਆਂ ਪਈਆਂ ਹਨ।
ਅਕਾਲੀ ਆਗੂ ਦੇ ਘਰੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ
NEXT STORY