ਚੰਡੀਗੜ੍ਹ : ਸ. ਇਕਬਾਲ ਸਿੰਘ ਆਹਲੂਵਾਲੀਆ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਪੰਜਾਬ ਇਕਾਈ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਸ. ਆਹਲੂਵਾਲੀਆ ਨੇ ਆਰ. ਐਸ. ਐਸ. ਦੇ ਦਿੱਗਜ਼ 90 ਸਾਲਾ ਬ੍ਰਿਜ ਭੂਸ਼ਣ ਦੀ ਥਾਂ ਲਈ ਹੈ, ਜੋ ਕਿ 26 ਸਾਲਾਂ ਤੱਕ ਮੁਖੀ ਬਣੇ ਰਹੇ ਹਨ।
ਇਹ ਵੀ ਪੜ੍ਹੋ : ਵੱਡੇ ਕਹਿਰ ਤੋਂ ਬਾਅਦ ਵੀ ਕੁੜੀ ਨੇ ਨਾ ਛੱਡਿਆ ਮੁੰਡੇ ਦਾ ਸਾਥ, 12 ਸਾਲਾਂ ਬਾਅਦ ਇੰਝ ਪਰਵਾਨ ਚੜ੍ਹਿਆ ਪਿਆਰ (ਤਸਵੀਰਾਂ)
ਇਸ ਮੌਕੇ ਬ੍ਰਿਜ ਭੂਸ਼ਣ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹ ਪਿਛਲੇ 26 ਸਾਲਾਂ ਤੋਂ ਲਗਾਤਾਰ ਆਰ. ਐਸ. ਐਸ. ਦੀ ਪੰਜਾਬ ਇਕਾਈ ਦੇ ਮੁਖੀ ਦਾ ਫਰਜ਼ ਨਿਭਾਉਂਦੇ ਆ ਰਹੇ ਹਨ ਅਤੇ ਹੁਣ ਉਹ ਚਾਹੁੰਦੇ ਹਨ ਕਿ ਇਸ ਜ਼ਿੰਮੇਵਾਰੀ ਨੂੰ ਘੱਟ ਉਮਰ ਦੇ ਕਿਸੇ ਯੋਗ ਵਿਅਕਤੀ ਦੇ ਹੱਥਾਂ 'ਚ ਦੇ ਦੇਣਾ ਚਾਹੀਦਾ ਹੈ, ਜੋ ਇਸ ਨੂੰ ਚੰਗੀ ਤਰ੍ਹਾਂ ਨਿਭਾਅ ਸਕੇ।
ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਇੱਕੋ ਪਰਿਵਾਰ ਦੇ 4 ਜੀਆਂ ਦਾ ਕੁਹਾੜੀ ਮਾਰ ਬੇਰਹਿਮੀ ਨਾਲ ਕੀਤਾ ਕਤਲ
ਦੱਸਣਯੋਗ ਹੈ ਕਿ ਸ. ਇਕਬਾਲ ਸਿੰਘ ਆਹਲੂਵਾਲੀਆ 1963 ਤੋਂ ਸੰਘ ਦੇ ਸਰਗਰਮ ਸਵੈਮ ਸੇਵਕ ਹਨ ਅਤੇ ਐਫ. ਸੀ. ਆਈ. ਤੋਂ ਸੇਵਾਮੁਕਤ ਹਨ। ਇਸ ਤੋਂ ਪਹਿਲਾਂ ਸੰਘ ਪ੍ਰਤੀ ਅਨੇਕਾ ਫਰਜ਼ ਪੂਰੇ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ’ਚ 'ਕੋਹਰੇ' ਦੀ ਪਹਿਲੀ ਦਸਤਕ, ਛਾਏ ਰਹੇ ਬੱਦਲ
ਇਸ ਮੌਕੇ ਆਪਣੀ ਕਾਰਜਕਾਰਾਣੀ ਦੀ ਨਿਯੁਕਤੀ ਕਰਦੇ ਹੋਏ ਸ. ਇਕਬਾਲ ਸਿੰਘ ਨੇ ਪੰਜਾਬ ਟੈਕਨੀਕਲ ਯੂਨੀਵਰਿਸਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਰਜਨੀਸ਼ ਅਰੋੜਾ ਨੂੰ ਪੰਜਾਬ ਸੂਬੇ ਦਾ ਸਹਿ-ਸੰਘ ਚਾਲਕ ਨਿਯੁਕਤ ਕੀਤਾ।
ਟਾਂਡਾ ਦੇ ਨੌਜਵਾਨ ਅਲੋਕਦੀਪ ਨੇ ਨਿਊਜ਼ੀਲੈਂਡ 'ਚ ਕੌਮੀ ਬਾਡੀਬਿਲਡਿੰਗ ਮੁਕਾਬਲੇ 'ਚ ਗੱਡੇ ਝੰਡੇ
NEXT STORY