ਹੁਸ਼ਿਆਰਪੁਰ(ਅਸ਼ਵਨੀ)— ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਸਰਕਾਰ ਦੀ ਸਥਾਪਨਾ ਤੋਂ ਬਾਅਦ ਸਿੱਖਿਆ ਵਿਭਾਗ 'ਚ ਸ਼ਕਤੀਆਂ ਦਾ ਵਿਕੇਂਦਰੀਕਰਨ ਕਰਨ ਲਈ ਮਹੱਤਵਪੂਰਨ ਫੈਸਲੇ ਕੀਤੇ ਗਏ ਹਨ। ਵੀਰਵਾਰ ਦੀ ਰਾਤ ਇਥੇ ਰੌਸ਼ਨ ਗਰਾਊਂਡ 'ਚ ਗੱਲਬਾਤ ਦੌਰਾਨ ਅਰੁਣਾ ਚੌਧਰੀ ਨੇ ਕਿਹਾ ਕਿ ਨੌਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੇ ਨਾਂ ਬਦਲਣ ਦੇ ਅਧਿਕਾਰ ਹੁਣ ਸਕੂਲ ਮੁਖੀਆਂ ਨੂੰ ਹੀ ਦੇ ਦਿੱਤੇ ਗਏ ਹਨ।
ਪਹਿਲਾਂ ਪੰਜਾਬ ਰਾਜ ਸਿੱਖਿਆ ਬੋਰਡ ਮੋਹਾਲੀ ਵੱਲੋਂ ਨਾਮ ਬਦਲੇ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਅਤੇ ਗੈਰ-ਸੈਸ਼ਨਿਕ ਕਰਮਚਾਰੀਆਂ ਦੇ ਅਸ਼ਿਓਰ ਕੈਰੀਅਰ ਪ੍ਰੋਗਰੈੱਸ (ਏ. ਸੀ. ਪੀ.) ਦੇ ਮਾਮਲੇ ਵੀ ਹੁਣ ਸਕੂਲ ਮੁਖੀਆਂ ਵੱਲੋਂ ਹੱਲ ਕੀਤੇ ਜਾਣਗੇ ਜਦਕਿ ਪਿੰ੍ਰਸੀਪਲ ਅਤੇ ਹੈੱਡਮਾਸਟਰਾਂ ਦੇ ਏ. ਸੀ. ਪੀ. ਮਾਮਲੇ ਜ਼ਿਲਾ ਸਿੱਖਿਆ ਅਧਿਕਾਰੀ ਵੱਲੋਂ ਹੱਲ ਕੀਤੇ ਜਾਣਗੇ।
ਛੁੱਟੀਆਂ ਦੀ ਮਨਜ਼ੂਰੀ ਲਈ ਵੀ ਬਣਾਇਆ ਪੋਰਟਲ :
ਸ਼੍ਰੀਮਤੀ ਚੌਧਰੀ ਨੇ ਦੱਸਿਆ ਕਿ ਚਾਈਲਡ ਕੇਅਰ ਛੁੱਟੀ ਤੇ ਵਿਦੇਸ਼ ਜਾਣ ਲਈ ਐਕਸ ਇੰਡੀਆ ਲੀਵ ਲਈ ਹੁਣ ਅਧਿਆਪਕ ਵਿਭਾਗ ਦੇ ਪੋਰਟਲ 'ਤੇ ਬਿਨੈ ਕਰ ਸਕਣਗੇ। ਉਨ੍ਹਾਂ ਨੂੰ ਛੁੱਟੀ ਮਨਜ਼ੂਰ ਕਰਨ ਲਈ ਚੰਡੀਗੜ੍ਹ ਦੇ ਚੱਕਰ ਨਹੀਂ ਮਾਰਨੇ ਪੈਣਗੇ।
ਸੇਫ ਸਕੂਲ ਵਾਹਨ ਸਕੀਮ ਸਖਤੀ ਨਾਲ ਕਰਵਾਈ ਜਾਵੇਗੀ ਲਾਗੂ :
ਸ਼੍ਰੀਮਤੀ ਚੌਧਰੀ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸੂਬੇ 'ਚ ਸੇਫ ਸਕੂਲ ਵਾਹਨ ਸਕੀਮ ਨੂੰ ਸਖਤੀ ਨਾਲ ਲਾਗੂ ਕਰਨ ਲਈ ਸਿੱਖਿਆ ਅਧਿਕਾਰੀ, ਰਿਜਨਲ ਟਰਾਂਸਪੋਰਟ ਅਥਾਰਟੀ ਅਤੇ ਟ੍ਰੈਫਿਕ ਦੀਆਂ ਸਾਂਝੀਆਂ ਟੀਮਾਂ ਬਣਾਈਆਂ ਗਈਆਂ ਹਨ। ਇਸ ਮੌਕੇ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਸਾਬਕਾ ਅਡੀਸ਼ਨਲ ਡਾਇਰੈਕਟਰ ਅਸ਼ੋਕ ਚੌਧਰੀ, ਵਿਧਾਇਕ ਸੁੰਦਰ ਸ਼ਾਮ ਅਰੋੜਾ, ਡੀ. ਸੀ. ਵਿਪੁਲ ਉੱਜਵਲ ਅਤੇ ਐੱਸ. ਐੱਸ. ਪੀ. ਜੇ. ਏਲਨਚੇਲੀਅਨ ਵੀ ਸ਼ਾਮਲ ਸਨ।
ਜ਼ਮੀਨ ਵੇਚਣ ਦਾ ਝਾਂਸਾ ਦੇ ਕੇ 3 ਵਿਅਕਤੀਆਂ ਨੇ ਮਾਰੀ 14 ਲੱਖ ਰੁਪਏ ਦੀ ਠੱਗੀ
NEXT STORY