ਹੁਸ਼ਿਆਰਪੁਰ, (ਘੁੰਮਣ)- ਵੁਡਲੈਂਡ ਓਵਰਸੀਜ਼ ਸਕੂਲ ਦੀ ਵਿਦਿਆਰਥਣ ਆਰੂਸ਼ੀ ਵਿਜ ਨੇ ਜੇ.ਈ.ਈ. ਅਡਵਾਂਸ ਦੀ ਪ੍ਰੀਖਿਆ ’ਚੋਂ ਦੇਸ਼ ਭਰ ’ਚ 3948ਵਾਂ ਰੈਂਕ ਹਾਸਲ ਕੀਤਾ ਹੈ। ਅੱਜ ਦੁਪਹਿਰ ਇਸ ਪ੍ਰੀਖਿਆ ਦਾ ਨਤੀਜੇ ਦਾ ਐਲਾਨ ਹੁੰਦੇ ਹੀ ਆਰੂਸ਼ੀ ਖੁਸ਼ੀ ਦੇ ਮਾਰੇ ਝੂਮ ਉੱਠੀ। ਲਡ਼ਕੀਆਂ ਲਈ 14 ਫੀਸਦੀ ਰਿਜ਼ਰਵੇਸ਼ਨ ਹੋਣ ਕਾਰਨ ਉਸ ਨੂੰ ਦੇਸ਼ ਦੀ ਕਿਸੇ ਪ੍ਰਮੁੱਖ ਆਈ.ਆਈ.ਟੀ. ਸੰਸਥਾ ’ਚ ਦਾਖਲਾ ਮਿਲ ਜਾਵੇਗਾ। ਗੌਰਤਲਬ ਹੈ ਕਿ ਇਸ ਪ੍ਰੀਖਿਆ ’ਚ ਦੇਸ਼ ਭਰ ਦੇ 1,55,188 ਵਿਦਿਆਰਥੀਆਂ ਨੇ ਹਿੱਸਾ ਲਿਆ। ਦੇਸ਼ ਦੇ ਵੱਖ-ਵੱਖ 23 ਆਈ.ਆਈ.ਟੀ. ਸੰਸਥਾਵਾਂ ’ਚ ਇੰਜੀਨੀਅਰਿੰਗ ਦੇ ਵੱਖ-ਵੱਖ ਕੋਰਸਿਜ ਲਈ 11279 ਸੀਟਾਂ ਹਨ। ਆਰੂਸ਼ੀ ਨੇ ਸੀ.ਬੀ.ਐੱਸ.ਈ. ਬਾਰ੍ਹਵੀਂ ਦੀ ਪ੍ਰੀਖਿਆ ਸਾਇੰਸ ਗਰੁੱਪ ’ਚ 94.2 ਫੀਸਦੀ ਅੰਕ ਹਾਸਲ ਕਰਕੇ ਜ਼ਿਲੇ ’ਚ ਟਾਪ ਕੀਤਾ ਸੀ। ਜੇ. ਈ. ਈ. ਮੇਨਜ਼ ਦੀ ਪ੍ਰੀਖਿਆ ’ਚ ਉਸ ਨੇ 168 ਅੰਕ ਹਾਸਲ ਕੀਤੇ ਸਨ।
ਗੱਲਬਾਤ ਦੌਰਾਨ ਆਰੂਸ਼ੀ ਨੇ ਦੱਸਿਆ ਕਿ ਉਹ ਕੰਪਿਊਟਰ ਇੰਜੀਨੀਅਰਿੰਗ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਆਰੂਸ਼ੀ ਦੀ ਸਫ਼ਲਤਾ ’ਤੇ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਮਿਨਾਕਸ਼ੀ ਖੰਨਾ ਪਰਿਵਾਰ ਨੂੰ ਵਧਾਈ ਦੇਣ ਘਰ ਪਹੁੰਚੇ। ਆਰੂਸ਼ੀ ਦੀ ਦਾਦੀ ਉਰਮਿਲ ਵਿਜ, ਪਿਤਾ ਮਧੂਸੁਦਨ ਵਿਜ ਤ ਮਾਤਾ ਮਿਤੂ ਵਿਜ ਵੀ ਬੇਟੀ ਦੀ ਇਸ ਸਫ਼ਲਤਾ ’ਤੇ ਮਾਣ ਮਹਿਸੂਸ ਕਰ ਰਹੇ ਹਨ।
6 ਮਹੀਨਿਅਾਂ ਬਾਅਦ ਵੀ ਡੀ. ਆਰ. ਆਈ. ਨੂੰ ਨਹੀਂ ਮਿਲੀ ਸੀ. ਸੀ. ਟੀ. ਵੀ. ਫੁਟੇਜ
NEXT STORY