ਨਵੀਂ ਦਿੱਲੀ/ਜਲੰਧਰ (ਵੈੱਬ ਡੈਸਕ) - ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਅੱਜ ਹਰਿਆਣਾ ਦੌਰੇ 'ਤੇ ਰਹਿਣਗੇ। ਉਹ ਇਥੇ ਇਕ ਜਨਸਭਾ ਨੂੰ ਸੰਬੋਧਿਤ ਕਰਨਗੇ। ਕੇਜਰੀਵਾਲ ਫਰੀਦਾਬਾਦ ਦੇ ਤਿਵਾਂਗ ਵਿਧਾਨਸਭਾ 'ਚ ਇਕ ਰੈਲੀ ਨੂੰ ਸੰਬੋਧਿਤ ਕਰਨਗੇ।
ਅਮਿਤ ਸ਼ਾਹ ਦਾ ਤੇਲੰਗਾਨਾ ਦੌਰਾ

ਭਾਜਪਾ ਦੇ ਰਾਸ਼ਟਰੀ ਸੀਨੀਅਰ ਅਮਿਤ ਸ਼ਾਹ ਅੱਜ ਤੇਲੰਗਾਨਾ ਦੇ ਚੋਣ ਦੌਰੇ 'ਤੇ ਰਹਿਣਗੇ। ਉਹ ਇਥੇ ਤਿੰਨ ਚੋਣਾਵੀ ਜਨਸਭਾਵਾਂ ਨੂੰ ਸੰਬੋਧਿਤ ਕਰਨਗੇ ਅਤੇ ਨਾਲ ਹੀ ਇਕ ਰੋਡ ਸ਼ੋਅ ਵੀ ਕਰਨਗੇ। ਸ਼ਾਹ ਸਵੇਰੇ 11:45 ਵਜੇ ਪਹਿਲੀ ਜਨਸਭਾ ਨੂੰ ਸੰਬੋਧਿਤ ਕਰਨਗੇ।
ਚੋਣ ਕਮਿਸ਼ਨ ਦੇ ਅਗਲੇ ਮੁਖੀ ਹੋਣਗੇ ਸੁਨੀਲ ਅਰੋੜਾ

ਸੁਨੀਲ ਅਰੋੜਾ ਦੇਸ਼ ਦੇ ਅਗਲੇ ਚੋਣ ਕਮਿਸ਼ਨ ਦੇ ਮੁਖੀ ਵੱਜੋਂ ਅੱਜ ਸਹੁੰ ਚੁਕਣਗੇ। ਉਹ ਸਾਬਕਾ ਮੁੱਖ ਚੋਣ ਕਮਿਸ਼ਨਰ ਓ. ਪੀ. ਰਾਵਤ ਦਾ ਸਥਾਨ ਲੈਣਗੇ। ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਅਰੋੜਾ 2 ਦਸੰਬਰ ਨੂੰ ਇਹ ਅਹੁਦਾ ਸੰਭਾਲਣਗੇ।
ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਅੱਜ ਲੈਣਗੇ 7 ਫੇਰੇ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਪ੍ਰਿਯੰਕਾ ਚੋਪੜਾ ਅੱਜ ਹਿੰਦੂ ਰੀਤੀ-ਰਿਵਾਜਾਂ ਨਾਲ ਆਪਣੇ ਅਮਰੀਕੀ ਪ੍ਰੇਮੀ ਨਿਕ ਜੋਨਸ ਨਾਲ ਸੱਤ ਫੇਰੇ ਲਵੇਗੀ। ਇਸ ਤੋਂ ਪਹਿਲੇ ਦੋਵੇਂ ਇਸਾਈ ਰੀਤੀ-ਰਿਵਾਜਾਂ ਨਾਲ ਵਿਆਹ ਦੇ ਬੰਧਨ 'ਚ ਬੱਝੇ।
ਖੇਡ : ਅੱਜ ਦੇ ਮੈਚ

ਕ੍ਰਿਕਟ : ਬੰਗਲਾਦੇਸ਼ ਬਨਾਮ ਵੈਸਟਇੰਡੀਜ਼ (ਦੂਜਾ ਟੈਸਟ, ਤੀਜਾ ਦਿਨ)
ਹਾਕੀ : ਕੈਨੇਡਾ ਬਨਾਮ ਦੱਖਣੀ ਅਫਰੀਕਾ (ਹਾਕੀ ਵਿਸ਼ਵ ਕੱਪ)
ਹਾਕੀ : ਭਾਰਤ ਬਨਾਨ ਬੈਲਜੀਅਮ (ਹਾਕੀ ਵਿਸ਼ਵ ਕੱਪ)
ਕੈਪਟਨ ਬਾਰੇ ਸਿੱਧੂ ਦੇ ਬਿਆਨ ਨੇ ਗਰਮਾਈ ਸਿਆਸਤ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY