ਰਾਤ 2 ਵਜੇ ਫੇਸਬੁੱਕ 'ਤੇ ਵੀਡੀਓ ਪਾ ਕੇ ਦਿੱਤਾ ਜਵਾਬ
ਪਟਿਆਲਾ(ਪਰਮੀਤ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵਿਧਾਨ ਸਭਾ ਵਿਚ 'ਮਰਦ ਦੇ ਬੱਚੇ ਹੋ...' ਦੇ ਬਿਆਨ 'ਤੇ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਕੇਜਰੀਵਾਲ ਨੇ ਦਿੱਲੀ ਦੀਆਂ ਲੱਖਾਂ ਮਾਵਾਂ ਨੂੰ ਗਾਲ੍ਹ ਕੱਢੀ ਹੈ, ਜਿਸ ਦਾ ਜਵਾਬ ਉਨ੍ਹਾਂ ਨੂੰ ਦੇਣਾ ਪਵੇਗਾ। ਕੇਜਰੀਵਾਲ ਦੀ ਇਸ ਕਾਰਵਾਈ ਤੋਂ ਭੜਕੇ ਸ਼੍ਰੀ ਸਿਰਸਾ ਨੇ ਰਾਤ 2 ਵਜੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਹ ਵੀਡੀਓ ਪਾ ਕੇ ਇਸ ਵਿਚ ਕਿਹਾ ਕਿ ਕੇਜਰੀਵਾਲ ਨੇ ਸਾਡੀ ਮਾਂ ਨੂੰ ਗਾਲ੍ਹ ਕੱਢੀ ਹੈ। ਦਿੱਲੀ ਦੀਆਂ ਲੱਖਾਂ ਮਾਵਾਂ ਨੂੰ ਗਾਲ੍ਹ ਕੱਢੀ ਹੈ। ਉਨ੍ਹਾਂ ਦਿੱਲੀ ਵਾਸੀਆਂ ਨੂੰ ਸਵਾਲ ਕੀਤਾ ਕਿ ਕੀ ਇਹੋ ਜਿਹਾ ਘਟੀਆ ਇਨਸਾਨ ਵੀ ਮੁੱਖ ਮੰਤਰੀ ਹੋ ਸਕਦਾ ਹੈ? ਉਨ੍ਹਾਂ ਆਪਣੇ ਵੀਡੀਓ ਵਿਚ ਕਿਹਾ ਕਿ ਕੇਜਰੀਵਾਲ ਦੀ ਮਾਂ ਵੀ ਗੱਲ 'ਤੇ ਸ਼ਰਮ ਮਹਿਸੂਸ ਕਰ ਰਹੀ ਹੋਵੇਗੀ। ਸਿਰਸਾ ਨੇ ਕਿਹਾ ਕਿ ਉਹ ਘਰ-ਘਰ ਜਾ ਕੇ ਹਰ ਮਾਂ ਨੂੰ ਕੇਜਰੀਵਾਲ ਦੀ ਕਾਰਵਾਈ ਤੋਂ ਜਾਣੂ ਕਰਵਾਉਣਗੇ।
ਝੋਨੇ ਦੀ ਆਮਦ ਨੇ ਜ਼ੋਰ ਫੜਿਆ, ਪ੍ਰਬੰਧ ਢਿੱਲੇ
NEXT STORY