ਜਲੰਧਰ/ਕੇਰਲਾ (ਵੈੱਬ ਡੈਸਕ, ਜਸਪ੍ਰੀਤ)— ਕਹਿੰਦੇ ਨੇ ਜੇਕਰ ਮਨ ’ਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਇਨਸਾਨ ਹਰ ਮੁਸ਼ਕਿਲ ਨੂੰ ਪਾਰ ਕਰਦਾ ਹੋਇਆ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ। ਅਜਿਹਾ ਹੀ ਕੁਝ ਪੈਟਰੋਲ ਪੰਪ ’ਤੇ ਕੰਮ ਕਰਨ ਵਾਲੇ ਸ਼ਖਸ ਦੀ ਧੀ ਨੇ ਕਰਕੇ ਵਿਖਾਇਆ ਹੈ। ਦਰਅਸਲ ਕੇਰਲਾ ਦੇ ਪੱਯਾਨੂਰ ਦੇ ਰਾਜ ਗੋਪਾਲ ਦੀ ਧੀ ਆਰਿਆ ਰਾਜ ਗੋਪਾਲ ਨੂੰ ਆਈ. ਆਈ. ਟੀ. ਕਾਨਪੁਰ ’ਚ ਪੈਟਰੋਲੀਅਮ ਇੰਜੀਨੀਅਰਿੰਗ ਲਈ ਪੋਸਟ ਗਰੈਜੂਏਸ਼ਨ ’ਚ ਦਾਖ਼ਲ ਮਿਲਿਆ ਹੈ। ਆਰਿਆ ਦੀ ਕਹਾਣੀ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੀ ਹੈ। ਉਨ੍ਹਾਂ ਦੀ ਕਹਾਣੀ ਨੇ ਸੋਸ਼ਲ ਮੀਡੀਆ ’ਤੇ ਤਹਿਲਕਾ ਮਚਾ ਦਿੱਤਾ ਹੈ।
ਪੈਟਰੋਲ ਪੰਪ ’ਤੇ ਕੰਮ ਕਰਦੇ ਹਨ ਪਿਤਾ
ਆਰਿਆ ਦੇ ਪਿਤਾ ਪਿਛਲੇ 20 ਸਾਲ ਤੋਂ ਇਕ ਪੈਟਰੋਲ ਪੰਪ ’ਤੇ ਕੰਮ ਕਰ ਰਹੇ ਹਨ। ਰਾਜ ਗੋਪਾਲ ਦੀ ਬੇਟੀ ਆਰਿਆ ਨੂੰ ਆਈ. ਆਈ. ਟੀ. ਕਾਨਪੁਰ ’ਚ ਪੈਟਰੋਲੀਅਮ ਇੰਜੀਨਅਰਿੰਗ ਲਈ ਪੋਸਟ ਗਰੈਜੂਏਸ਼ਨ ’ਚ ਦਾਖ਼ਲਾ ਮਿਲਿਆ ਹੈ। ਪਿਤਾ ਨੇ ਆਪਣੀ ਧੀ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਜਿੱਥੇ ਆਪਣੀ ਪੂਰੀ ਜ਼ਿੰਦਗੀ ਲਗਾ ਦਿੱਤੀ ਤਾਂ ਧੀ ਨੇ ਵੀ ਪਿਤਾ ਨੂੰ ਤੋਹਫ਼ੇ ਦੇ ਰੂਪ ’ਚ ਦਿਲ ਲਗਾ ਕੇ ਪੜ੍ਹਾਈ ਕੀਤੀ ਅਤੇ ਇਸ ਉਪਲੱਬਧੀ ਨੂੰ ਹਾਸਲ ਕੀਤਾ। ਆਰਿਆ ਦੇ ਪਿਤਾ 51 ਸਾਲਾ ਰਾਜ ਗੋਪਾਲ ਸਾਲ 2005 ਤੋਂ ਪੱਯਾਨੂਰ ’ਚ ਇੰਡੀਅਨ ਆਇਲ ਪੈਟਰੋਲ ਪੰਪ ’ਤੇ ਕੰਮ ਕਰ ਰਹੇ ਹਨ। ਆਰਿਆ ਬਚਪਨ ਤੋਂ ਹੀ ਪੜ੍ਹਾਈ ’ਚ ਹੁਸ਼ਿਆਰ ਸੀ। ਉਸ ਨੇ ਹਾਈ ਸਕੂਲ ’ਚ 100 ਫ਼ੀਸਦੀ ਅਤੇ ਹਾਇਰ ਸੈਕੰਡਰੀ ’ਚ 98 ਫ਼ੀਸਦੀ ਨੰਬਰ ਹਾਸਲ ਕੀਤੇ ਸਨ।
ਚੰਨੀ ਸਰਕਾਰ ਤੇ ਕਾਂਗਰਸ ਵਿਚਾਲੇ ਛਿੜੀ ਜੰਗ ਲੋਕਾਂ ’ਤੇ ਭਾਰੂ ਪੈਣ ਲੱਗੀ : ਸੁਖਬੀਰ ਬਾਦਲ
ਧੀ ਤੇ ਪਿਓ ਦੀ ਕਹਾਣੀ ਲੋਕਾਂ ਲਈ ਬਣੀ ਪ੍ਰੇਰਣਾਦਾਇਕ
ਰਾਜ ਗੋਪਾਲ ਨੇ ਇਕ ਇੰਟਰਵਿਊ ’ਚ ਕਿਹਾ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਇਕ ਖੇਤਰੀ ਪ੍ਰਬੰਧਕ ਨੇ ਮੇਰੇ ਤੋਂ ਮੇਰੀ ਧੀ ਨਾਲ ਇਕ ਤਸਵੀਰ ਮੰਗੀ ਸੀ ਕਿਉਂਕਿ ਉਨ੍ਹਾਂ ਨੂੰ ਇਹ ਬਹੁਤ ਹੀ ਪ੍ਰੇਰਣਾਦਾਇਕ ਲੱਗਾ ਕਿ ਇਕ ਪੈਟਰੋਲ ਪੰਪ ’ਤੇ ਕੰਮ ਕਰਨ ਵਾਲੇ ਸ਼ਖ਼ਸ ਦੀ ਧੀ ਨੇ ਘੱਟ ਆਮਦਨ ਵਾਲੇ ਪਰਿਵਾਰ ’ਚੋਂ ਹੋਣ ਦੇ ਬਾਵਜੂਦ ਅਕੈਡਮਿਕ ਰੂਪ ਤੋਂ ਇੰਨੀ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਇਹ ਤਸਵੀਰ ਅਤੇ ਕਹਾਣੀ ਸਭ ਪਹਿਲਾਂ ਪੈਟਰੋਲ ਪੰਪ ਦੇ ਡੀਲਰਾਂ ਦੇ ਵਟਸਐਪ ਗਰੁੱਪ ’ਚ ਸ਼ੇਅਰ ਕੀਤੀ ਗਈ। ਇਸ ਦੇ ਬਾਅਦ ਇਸ ਨੂੰ ਟਵਿੱਟਰ ’ਤੇ ਸਾਂਝਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਮੇਰੀ ਪਤਨੀ ਇਕ ਨਿੱਜੀ ਫਰਮ ’ਚ ਰਿਸੈਪਸ਼ਨਨਿਸਟ ਦੇ ਰੂਪ ’ਚ ਕੰਮ ਕਰਦੀ ਹੈ। ਸਾਡੀ ਆਮਦਨ ਬੇਹੱਦ ਘੱਟ ਹੈ ਅਤੇ ਅਸੀਂ ਇਸ ਗੱਲ ’ਤੇ ਵਿਸ਼ੇਸ਼ ਧਿਆਨ ਦਿੰਦੇ ਹਾਂ ਕਿ ਸਾਡੀ ਬੇਟੀ ਨੇ ਵਧੀਆ ਪੜ੍ਹਾਈ ਕੀਤੀ। ਅਸੀਂ ਕਿਸਮਤ ਵਾਲੇ ਸੀ ਕਿ ਉਸ ਨੇ ਬੇਹੱਦ ਮਿਹਤਨ ਨਾਲ ਪੜ੍ਹਾਈ ਕੀਤੀ ਅਤੇ ਯੋਗਤਾ ਦੇ ਮੱਧ ਨਾਲ ਆਪਣੇ ਅਕਾਦਮਿਕ ਕਰੀਅਰ ਦੇ ਕਈ ਪੜ੍ਹਾਵਾਂ ’ਚੋਂ ਲੰਘੀ।
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵੀ ਦਿੱਤੀਆਂ ਸ਼ੁੱਭਕਾਮਨਾਵਾਂ
ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਟਵਿੱਟਰ ’ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਆਰਿਆ ਰਾਜ ਗੋਪਾਲ ਅਤੇ ਉਸ ਦੇ ਪਿਤਾ ਦੀ ਤਸਵੀਰ ਪੋਸਟ ਕੀਤਾ ਹੈ। ਇਸ ਤਸਵੀਰ ’ਚ ਪਿਤਾ ਅਤੇ ਧੀ ਇਕ ਪੈਟਰੋਲ ਪੰਪ ’ਤੇ ਖੜ੍ਹੇ ਹੋਏ ਦਿੱਸ ਰਹੇ ਹਨ। ਹਰਦੀਪ ਪੁਰੀ ਨੇ ਇਸ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਦਿਲ ਨੂੰ ਛੂਹਣ ਵਾਲੀ ਘਟਨਾ, ਆਰਿਆ ਰਾਜ ਗੋਪਾਲ ਨੇ ਆਪਣੇ ਪਿਤਾ ਸ਼੍ਰੀ ਰਾਜ ਗੋਪਾਲ ਜੀ ਅਤੇ ਦੇਸ਼ ਦੇ ਊਰਜਾ ਖੇਤਰ ਨਾਲ ਜੁੜੇ ਲੋਕਾਂ ਨੂੰ ਮਾਣ ਮਹਿਸੂਸ ਕਰਵਾਇਆ ਹੈ। ਪਿਤਾ-ਪੁੱਤਰੀ ਦੀ ਇਹ ਜੋੜੀ ਨਵੇਂ ਭਾਰਤ ਲਈ ਇਕ ਪ੍ਰੇਰਣਾ ਅਤੇ ਰੋਲ ਮਾਡਲ ਹੈ। ਮੇਰੀ ਸ਼ੁੱਭਕਾਮਨਾਵਾਂ।
ਇਹ ਵੀ ਪੜ੍ਹੋ: ਉੱਪ ਮੁੱਖ ਮੰਤਰੀ ਰੰਧਾਵਾ ਦੀ ਕੇਂਦਰ ਨੂੰ ਚਿਤਾਵਨੀ, ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲਿਆ ਤਾਂ ਅੰਦੋਲਨ ਹੋਵੇਗਾ ਹੋਰ ਤੇਜ਼
ਇਸੇ ਤਰ੍ਹਾਂ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਸ਼੍ਰੀਕਾਂਤ ਮਾਧਵ ਵੈਧ ਨੇ ਆਪਣੇ ਟਵਿੱਟਰ ’ਤੇ ਫੋਟੋ ਸ਼ੇਅਰ ਕਰਦੇ ਲਿਖਿਆ ਕਿ ਮੈਂ ਇੰਡੀਅਨ ਆਇਲ ਦੇ ਪੈਟਰੋਲ ਪੰਪ ’ਤੇ ਕੰਮ ਕਰਨ ਵਾਲੇ ਰਾਜ ਗੋਪਾਲ ਦੀ ਧੀ ਆਰਿਆ ਦੀ ਪ੍ਰੇਰਣਾਦਾਇਕ ਕਹਾਣੀ ਸ਼ੇਅਰ ਕਰ ਰਿਹਾ ਹਾਂ। ਆਰਿਆ ਨੇ ਆਈ.ਆਈ.ਟੀ. ਕਾਨਪੁਰ ’ਚ ਦਾਖ਼ਲਾ ਲੈ ਕੇ ਸਾਨੂੰ ਮਾਣ ਮਹਿਸੂਸ ਕਰਵਾਇਆ ਹੈ। ਆਰਿਆ ਨੂੰ ਸ਼ੁੱਭਕਾਮਨਾਵਾਂ।
ਇਹ ਵੀ ਪੜ੍ਹੋ: ਸ਼ੱਕ ਦੀਆਂ ਨਜ਼ਰਾਂ ’ਚ ਹਨ ਪੰਜਾਬ ਕਾਂਗਰਸ ਦੇ ਐਲਾਨ, ਉੱਠਣ ਲੱਗੇ ਕਈ ਸਵਾਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਮਰਿੰਦਰ ਨੂੰ ਬਰਗਾੜੀ ਦੇ ਰਾਹ ਮਿਲੀ ਸੀ ਸੱਤਾ, ਨਵਜੋਤ ਸਿੱਧੂ ਨੇ ਚੁਣਿਆ ਲਖੀਮਪੁਰ ਦਾ ਰਾਹ
NEXT STORY